ਜਿਲੇ ਵਿੱਚ ਕੋਵਿਡ-19 ਦੇ ਆਏ ਨਵੇ 18 ਪਾਜੇਟਿਵ ਮਰੀਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2261 ਨਵੇ ਸੈਪਲ ਲੈਣ ਨਾਲ ਅਤੇ 2724 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 12 ਨਵੇ ਪਾਜੇਟਿਵ ਕੇਸ ਅਤੇ 06 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 18 ਨਵੇ ਪਾਜੇਟਿਵ ਮਰੀਜ ਹਨ । ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28325  ਹੈ ਅਤੇ ਬਾਹਰਲੇ ਜਿਲਿਆ ਤੋ 2005 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30330 ਹਨ । ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 645852 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ, 616269 ਸੈਪਲ ਨੈਗਟਿਵ ਹਨ।

Advertisements

ਜਦ ਕਿ 2352 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 710 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 962 ਹੋ ਗਈ ਹੈ । ਐਕਟਿਵ ਕੇਸਾ ਦੀ ਗਿਣਤੀ 266  ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29102 ਹੈ।ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ ਕੋਈ ਮੌਤ ਨਹੀ ਹੋਈ ਹੈ। ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਵਲ-2 ਦੇ 290  ਮਰੀਜਾਂ ਲਈ ਉਪਲਬਧ  ਬੈਡਾਂ ਵਿੱਚੋ 259  ਬੈਡ ਖਾਲੀ ਜਦ ਕਿ ਲੈਵਲ- 03 ਦੇ ਮਰੀਜਾਂ ਲਈ ਉਪਲਬਧ 35 ਬੈਡਾ ਵਿੱਚੋ 34  ਬੈਡ ਖਾਲੀ ਹਨ ।

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ

LEAVE A REPLY

Please enter your comment!
Please enter your name here