Tuesday, November 3, 2026
Home National ਬਿਹਾਰ ਸਰਕਾਰ ਨੇ ਸਕੂਲ ਅਤੇ ਕਾਲਜ ਖੋਲ੍ਹਣ ਦਾ ਕੀਤਾ ਐਲਾਨ

ਬਿਹਾਰ ਸਰਕਾਰ ਨੇ ਸਕੂਲ ਅਤੇ ਕਾਲਜ ਖੋਲ੍ਹਣ ਦਾ ਕੀਤਾ ਐਲਾਨ

ਬਿਹਾਰ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਕੋਰੋਨਾਂ ਮਹਾਮਾਰੀ ਪਿਛਲੇ ਦੋ ਸਾਲਾਂ ਤੋ ਚੱਲ ਰਹੀ ਹੈ, ਜਿਸਦੇ ਕਾਰਣ ਕਾਫੀ ਸਮੇਂ ਤੋਂ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਸਨ। ਜਿਸ ਦੌਰਾਨ ਵਿਦਿਆਰਥੀਆ ਦੀ ਸਿੱਖਿਆ ਉੱਤੇ ਕਾਫੀ ਮਾੜਾ ਪ੍ਰਭਾਵ ਪਿਆ। ਪਰ ਹੁਣ ਦੇਸ਼ ਵਿੱਚ ਕੋਰੋਨਾਂ ਕੇਸਾਂ ਵਿੱਚ ਰਾਹਤ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਚੱਲਦਿਆ ਅੱਜ ਬਿਹਾਰ ਦੀ ਸਰਕਾਰ ਨੇ ਬਿਹਾਰ ਦੇ ਲੋਕਾਂ ਨੂੰ ਰਾਹਤ ਦੇ ਦਿੱਤੀ ਹੈ। ਬਿਹਾਰ ਸਰਕਾਰ ਨੇ ਅੱਜ ਸਕੂਲ ਅਤੇ ਕਾਲਜ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਨਿਤੀਸ਼ ਸਰਕਾਰ ਨੇ ਅਨਲੌਕ-4 ਅਧੀਨ ਹੋਰ ਸੰਸਥਾਵਾਂ ਖੋਲ੍ਹਣ ਦਾ ਵੀ ਫੈਸਲਾ ਕੀਤਾ ਹੈ।

Advertisements

ਇਸਦੀ ਜਾਣਕਾਰੀ ਸੀਐਮ ਨਿਤੀਸ਼ ਕੁਮਾਰ ਨੇ ਖੁਦ ਟਵੀਟ ਕਰਕੇ ਦਿੱਤੀ । ਬਿਹਾਰ ਸਰਕਾਰ ਨੇ ਇਹ ਮਹੱਤਵਹੂਰਨ ਫੈਸਲਾ ਲੈਦੇਂ ਹੋਏ ਕਿਹਾ ਕਿ ਵਿਦਿਆਰਥੀਆਂ ਦੀ 50 ਪ੍ਰਤੀਸ਼ਤ ਹਾਜ਼ਰੀ ਨਾਲ ਕਾਲਜ, ਸਕੂਲ, ਤਕਨੀਕੀ ਸੰਸਥਾਵਾਂ ਅਤੇ ਸਰਕਾਰੀ ਸਿਖਲਾਈ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸਤੋਂ ਇਲਾਵਾ ਬਿਹਾਰ ਸਰਕਾਰ ਨੇ ਰੈਸਟੋਰੈਟਾਂ ਅਤੇ ਖਾਣ – ਪੀਣ ਦੀਆ ਦੁਕਾਨਾਂ ਵੀ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨਾਂ ਨੇ ਕਿਹਾ ਕਿ ਪਰ ਰੈਸਟੋਰੈਟਾਂ ਵਿੱਚ ਕੇਵਲ 50 ਪ੍ਰਤੀਸ਼ਤ ਲੋਕ ਹੀ ਬੈਠ ਸਕਣਗੇ।

LEAVE A REPLY

Please enter your comment!
Please enter your name here