ਬਾਦਲਾਂ ਤੋਂ ਵੱਧ ਮੁੱਖ ਮੰਤਰੀ ਚੰਨੀ ਨੇ ਕੀਤੀ ਮਾਫੀਆ ਤੋਂ ਉਗਾਹੀ: ਰਾਘਵ ਚੱਡਾ

ਤਲਵਾੜਾ (ਦ ਸਟੈਲਰ ਨਿਊਜ਼)ਰਿਪੋਰਟ- ਪ੍ਰਵੀਨ ਸੋਹਲ। ਤਲਵਾੜਾ ਹਲਕਾ ਦਸੂਹਾ ਦੇ ਪਿੰਡ ਦਾਤਾਰਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਇਕ ਵੱਡਾ ਰੋੜ ਸ਼ੋ ਕਡਿਆ ਗਿਆ। ਜਿਸ ਵਿਚ ਮੁੱਖ ਤੌਰ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਰਾਘਵ ਚੱਡਾ ਨੇ ਦਸੂਹਾ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਲਈ ਵੋਟਾਂ ਮੰਗੀਆਂ। ਦਾਤਾਰਪੁਰ ਦੇ ਗਜਾਨਨ ਚੌਕ ਦੇ ਵਿਚ ਆਪਣੀ ਗੱਡੀ ਵਿੱਚੋ ਸੰਬੋਧਨ ਕਰਦੇ ਹੋਏ ਰਾਘਵ ਚੱਡਾ ਨੇ ਕਿਹਾ ਕੀ ਸੂਬੇ ਅੰਦਰ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ 111 ਦਿਨ ਲਈ ਮੁੱਖ ਮੰਤਰੀ ਬਣਾਇਆ ਗਿਆ ਸੀ । ਪਰ ਮੁੱਖ ਮੰਤਰੀ ਚੰਨੀ ਨੇ 111 ਦਿਨ ਦੇ ਵਿਚ ਤਿੰਨ ਸੌ ਕਰੋੜ ਰੁਪਏ ਤੋਂ ਵੀ ਉੱਤੇ ਮਾਫੀਆ ਦੇ ਕੋਲੋਂ ਪੈਸੇ ਕਮਾਉਣ ਦਾ ਕੰਮ ਕੀਤਾ ਹੈ। ਜਿਸ ਦੀ ਮਿਸਾਲ ਉਨ੍ਹਾਂ ਦੇ ਸਾਲ਼ੀ ਦੇ ਮੁੰਡੇ ਕੋਲੋਂ ਨਿੱਕਲੇ ਦਸ ਕਰੋੜ ਰੁਪਏ ਅਤੇ ਹੋਰ ਨਜਾਇਜ਼ ਸਮਾਨ ਸਾਬਤ ਹੁੰਦਾ ਹੈ। ਜੋ ਸੂਬੇ ਦੇ ਲੋਕਾਂ ਨੇ ਦੇਖਿਆ ਵੀ ਹੈ। ਉਨ੍ਹਾਂ ਕਿਹਾ ਕੀ ਰਾਹੁਲ ਗਾਂਧੀ ਪੰਜਾਬ ਦੇ ਵਿਚ ਆ ਕੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਗਰੀਬ ਚਿਹਰਾ ਦੱਸ ਕੇ ਸੂਬੇ ਦਾ ਮੁੱਖ ਮੰਤਰੀ ਚਿਹਰਾ ਐਲਾਨ ਗਏ ਹਨ।

Advertisements

ਜੋ ਐਲਾਨ ਕਾਂਗਰਸ ਦੀ ਭਰਿਸ਼ਟ ਸੋਚ ਨੂੰ ਉਜਾਗਰ ਕਰਦਾ ਹੈ। ਚੱਢਾ ਨੇ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਟੈਂਟ ਲਾਉਣ ਵਾਲਾ, ਮੰਜੇ ਬੁਣਨ ਵਾਲਾ ਅਤੇ ਹੋਰ ਕੋਈ ਵੀ ਉਹ ਇਨਸਾਨ ਜੋ ਉਕਤ ਤੰਰਾਂ ਦੇ ਕਿਤੇ ਕਰਕੇ ਅਪਣਾ ਪਰਿਵਾਰ ਚਲਾ ਰਿਹਾ ਹੈ। ਕੀ ਉਹ ਕੁਝ ਵਰ੍ਹੀਆਂ ਵਿਚ ਹੀ ਕਰੋੜਪਤੀ ਬਣ ਸਕਦਾ ਹੈ। ਰਾਘਵ ਚੱਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੀਡੀਆ ਦੇ ਸਰਵੇ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਨੁੰ ਦੱਸ ਰਹੇ ਹਨ। ਇਸ ਲਈ ਹਲਕਾ ਦਸੂਹਾ ਦੇ ਸਾਰੇ ਵੋਟਰਾਂ ਨੂੰ ਇੱਕ ਜੁੱਟ ਹੋ ਕੇ ਬਦਲਾਅ ਵੱਲ ਜਾਣ ਦੀ ਲੋੜ ਹੈ। ਰੋਡ ਸ਼ੋਅ ਦੌਰਾਨ ਰਾਘਵ ਚੱਡਾ ਨੇ ਦਤਾਰਪੁਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਤਰਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਸੰਗੀਤਾ ਸ਼ਰਮਾ ਦੇਪੁਰ, ਬੌਬੀ ਕੋਸ਼ਲ ਦਾਤਾਰਪੁਰ, ਪ੍ਰੇਮ ਕੁਮਾਰ ਰੈਪੁਰ, ਪੰਡਿਤ ਦਮੌਵਾਲ, ਮੋਨੁ ਘਗਵਾਲ, ਮਾਨ ਬੜਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਰਕਰ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here