ਪੰਜਾਬੀ ਟਾਈਪ ਤੇ ਸ਼ਾਟਹੈਂਡ ਦੀ ਦਾਖਲਾ ਮਿਤੀ 29 ਸਤੰਬਰ ਤੱਕ ਵਧਾਈ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਖੋਜ ਅਫ਼ਸਰ ਨਵਨੀਤ ਰਾਏ ਦਫ਼ਤਰ ਭਾਸ਼ਾ ਵਿਭਾਗ ਜਲੰਧਰ ਤੋਂ ਮਿਲੀ ਸੂਚਨਾ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਦੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਖਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਵਿਖੇ ਪੰਜਾਬ ਕੰਪਿਊਟਰ ਟਾਈਪ ਅਤੇ ਸ਼ਾਟਹੈਂਡ ਦੀ ਸਿਖਲਾਈ ਲਈ ਕੁਝ ਸੀਟਾਂ ਖਾਲੀ ਹਨ, ਜਿਨ੍ਹਾਂ ਦੀ ਆਖਰੀ ਮਿਤੀ 29 ਸਤੰਬਰ 2022 ਤੱਕ ਵਧਾ ਦਿੱਤੀ ਗਈ ਹੈ।

Advertisements

ਸ਼ੇ੍ਰਣੀ ਦੇ ਦਾਖਲੇ ਲਈ ਸਿੱਖਿਆਰਥੀ ਵਲੋਂ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ। ਸਿੱਖਿਆਰਥੀ ਆਪਣੇ ਦਾਖਲੇ ਜਿਲ੍ਹਾ ਭਾਸ਼ਾ ਦਫ਼ਤਰ ਜਲੰਧਰ (ਕਮਰਾ ਨੰਬਰ 215, ਦੂਜੇ ਮੰਜ਼ਿਲ, ਤਹਿਸੀਲ ਕੰਪਲੈਕਸ) ਵਿਖੇ ਕਰਵਾ ਸਕਦੇ ਹਨ। ਇਸ ਸਬੰਧੀ  ਹੋਰ ਜਾਣਕਾਰੀ ਲਈ ਸੰਪਰਕ ਨੰਬਰ 9988210590 ਉਤੇ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here