ਚੌਥਾ ਦਰਜ਼ਾ ਅਤੇ ਠੇਕਾ ਕਰਮੀਆਂ ਦੀਆਂ ਮੰਗਾਂ ਪ੍ਰਤੀ ਅਪਣਾਈ ਬੇਰੁਖੀ ਵਿਰੁੱਧ ਦਸੰਬਰ ‘ਚ ਕਾਲੇ ਚੋਲੇ ਪਾ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼): ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ(ਖੁਰਾਕ ਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਪੰਜਾਬ) ਵੱਲੋਂ ਮਾਨਯੋਗ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜੀ ਅਤੇ ਵਿਭਾਗ ਪ੍ਰਮੁੱਖ ਸਕੱਤਰ ਸਾਹਿਬ ਸਮੇਤ ਡਾਇਰੈਕਟਰ ਸਾਹਿਬ ਨੂੰ ਦਰਜਾਚਾਰ ਕਰਮਚਾਰੀਆਂ ਅਤੇ ਠੇਕਾ ਕਰਮੀਆਂ ਦੀਆਂ ਹੱਕੀ ਮੰਗਾਂ ਸਬੰਧੀ ਮਿਤੀ:-23/10/21ਮਿਤੀ:-14/12/21ਅਤੇ ਮਿਤੀ: 30/03/22.ਰਾਹੀਂ ਭੇਜੇ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਹੈ ਕਿ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਕੀਤਾ ਜਾਵੇ, ਇਸ ਸਬੰਧੀ ਡ.ਖ.ਸ. ਜੀ ਪੱਧਰ ਤੇ ਯੂਨੀਅਨ ਨਾਲ ਮਿਤੀ:22/2/22 ਅਤੇ 26/7/2022 ਨੂੰ ਮੀਟਿੰਗਾਂ ਵੀ ਹੋਈਆਂ,ਪਰ ਅਫਸੋਸ ਇਹਨਾਂ ਮੀਟਿੰਗਾਂ ਚ ਮੰਗਾਂ ਪ੍ਰਤੀ ਹੋਏ।

Advertisements

ਅਹਿਮ ਫੈਸਲਿਆਂ ਵਿੱਚੋਂ ਇੱਕ ਵੀ ਫੈਂਸ਼ਲਾ ਮੁੱਖ ਦਫ਼ਤਰ ਵੱਲੋਂ ਅਜੇ ਤੱਕ ਨਾ ਹੀ ਲਾਗੂ ਕੀਤਾ ਗਿਆ ਹੈ ਅਤੇ ਹੀ ਮੀਟਿੰਗਾਂ ਦੀ ਪ੍ਰੋਸੀਡਿੰਗਜ਼ ਜਾਰੀ ਕੀਤੀਆਂ ਗਈਆਂ ਹਨ,ਜਿਵੇਂ ਕਿ ਰੈਗੂਲਰ ਕੀਤੇ ਪੀ.ਆਰ ਚੌਕੀਦਾਰਾਂ ਨੂੰ ਜੀ.ਪੀ.ਐਫ ਨੰਬਰ/ਸਪੀਕਿੰਗ ਆਰਡਰ ਜਾਰੀ ਕਰਨਾ,ਸਵ:ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਅਧਾਰਤ ਨੌਕਰੀਆਂ ਦੇਣਾ,ਰੈਗੂਲਰ ਕਰਨ ਉਪਰੰਤ ਦੂਰ ਦੁਰਾਡੇ ਜਿਲਿਆਂ ਵਿੱਚ ਬਦਲੇ ਕਰਮਚਾਰੀਆਂ ਨੂੰ ਪਿੱਤਰੀ/ਨੇੜਲੇ ਜ਼ਿਲਿਆਂ ਚ ਸਮੇਤ ਅਸਾਮੀਂ ਤਬਦੀਲ ਕਰਨਾ,ਕਿਰਤ ਵਿਭਾਗ ਦੇ ਪੱਤਰ ਮਿਤੀ 01/7/22 ਮੁਤਾਬਕ ਕਿਰਤੀਆਂ/ਸਕਿਊਰਟੀ ਗਾਰਡਾਂ ਨੂੰ ਕਿਰਤ ਕਾਨੂੰਨਾਂ ਮੁਤਾਬਕ ਸਹੂਲਤਾਂ ਯਕੀਨੀ ਬਣਾਉਣਾ ਅਤੇ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਅਪਣੇ ਪੱਤਰ ਮਿਤੀ 30/11-2021 ਰਾਹੀਂ ਮਿਤੀ:1/3/2020 ਤੋਂ ਅਤੇ ਪੱਤਰ ਮਿਤੀ: 11/10/2022 ਰਾਹੀਂ ਮਿਤੀ: 01/9/2022 ਤੋਂ ਘੱਟੋ-ਘੱਟ ਉਜ਼ਰਤ ਦਰਾਂ ਵਿੱਚ ਕੀਤੇ ਵਾਧੇ ਮੁਤਾਬਕ ਤਨਖਾਹ ਅਤੇ ਬਣਦੇ ਬਕਾਏ ਤੁਰੰਤ ਦੇਣਾ,ਅਪਣਾ ਉੱਲੂ ਸਿੱਧਾ ਕਰਨ ਲਈ ਛਾਂਟੀ ਕੀਤੇ ਸੀਨੀ:ਸਕਿਊਰਟੀ ਗਾਰਡਾਂ ਨੂੰ ਬਹਾਲ ਕਰਨਾ,ਸੇਵਾਦਾਰਾਂ/ਕਲਰਕਾਂ ਦੀਆਂ ਖਾਲੀ ਅਸਾਮੀਆਂ ਵਿਰੁੱਧ ਯੋਗਤਾ ਰੱਖਦੇ ਚੌਕੀਦਾਰਾਂ ਨੂੰ ਪਦ- ਉੱਨਤ ਕਰਨਾ,ਪਦ-ਉਨਤੀ ਲਈ 5 ਸਾਲ ਰੈਗੂਲਰ ਸੇਵਾ ਦੀ ਸ਼ਰਤ ਖਤਮ ਕਰਨਾ,ਕਰਮਚਾਰੀਆਂ/ਸੇਵਾ ਨਵਿਰਤੀਆਂ ਦਾ ਜੀ.ਪੀ.ਐਫ ਨੰ:ਜਾਰੀ ਕਰਨ ਤੋਂ ਪਹਿਲਾਂ ਕੱਟਿਆ ਫੰਡ ਵਿਆਜ਼ ਸਮੇਤ ਵਾਪਸ ਕਰਨ ਆਦਿ ਠੇਕਾ ਕੰਪਨੀਆਂ ਵੱਲੋਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੀਤਾ ਜਾ ਰਿਹਾ ਕਿਰਤੀਆਂ ਦਾ ਆਰਥਿਕ ਸੋਸ਼ਣ ਬੰਦ ਕਰਨਾ ਆਦਿ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਸਟੇਟ ਸਬ ਕਮੇਟੀ ਖੁਰਾਕ ਤੇ ਸਪਲਾਈ ਵਿਭਾਗ ਅਤੇ ਪ.ਸ.ਸ.ਫ 1680/22-ਬੀ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਜਨਰਲ ਸਕੱਤਰ ਬਲਜਿੰਦਰ ਸਿੰਘ ਪਟਿਆਲਾ,ਚੇਅਰਮੈਨ ਹਰਭਗਵਾਨ ,ਸੀਨੀ. ਮੀਤ ਪ੍ਰਧਾਨ ਪ੍ਰਵੀਨ ਕੁਮਾਰ,ਵਿੱਤ ਸਕੱਤਰ ਐਸ ਐਸ ਯਾਦਵ ਅਤੇ ਫੂਡ ਗ੍ਰੇਨ ਇਜੰਸੀਜ਼ ਦਰਜਾਚਾਰ ਅਤੇ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਮੁਨਸ਼ੀ ਰਾਮ ਪਤੰਗਾਂ ,ਵਿੱਤ ਸਕੱਤਰ ਪਰਮਜੀਤ ਸਿੰਘ ਮਲੋਟ,ਚੇਅਰਮੈਨ ਸੋਹਣ ਲਾਲ ਪੰਛੀ,ਵਾਈਸ ਪ੍ਰਧਾਨ ਗੁਰਮੀਤ ਸਿੰਘ ਮਿੱਡਾ,ਰਵੀ ਰਾਮਪੁਰਾ ਅਤੇ ਹੰਸਰਾਜ ਦੀਦਾਰਗੜੁ ਨੇ ਕਿਹਾ ਕਿ ਡਾਇਰੈਕਟੋਰੇਟ ਦਫਤਰ ਚੰਡੀਗੜ੍ਹ ਦੇ ਮੁਲਾਜ਼ਮ ਵਿਰੋਧੀ ਰਵੀਏ ਕਾਰਨ ਕਰਮਚਾਰੀਆਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ, ਮੁੱਖ ਦਫਤਰ ਵੱਲੋਂ ਮਾਨਯੋਗ ਉੱਚ ਅਦਾਲਤਾਂ ਵੱਲੋਂ ਕਰਮਚਾਰੀਆਂ ਦੇ ਹੱਕ ਚ ਕੀਤੇ ਫੈਸਲੇ ਵੀ ਲਾਗੂ ਨਹੀਂ ਕੀਤੇ ਜਾ ਰਹੇ ਉਲਟਾ ਪਟੀਸ਼ਨਰਾਂ ਨੂੰ ਕੰਨਟੈਂਪਟਾਂ ਪਾਓਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ,ਜਿਸ ਨਾਲ ਪੰਜਾਬ ਸਰਕਾਰ ਦੇ ਅਕਸ ਨੂੰ ਵੀ ਠੇਸ ਪੁੱਜਦੀ ਹੈ ਅਤੇ ਕਰਮਚਾਰੀਆਂ ਨੂੰ ਵੀ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ।

ਇਸ ਲਈ ਜਥੇਬੰਦੀ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਥੇਬੰਦੀ ਵੱਲੋਂ ਭੇਜੇ ਮੰਗ ਪੱਤਰ ਤੇ ਤੁਰੰਤ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ,ਸੂਬਾਈ ਆਗੂ ਰਣਜੀਤ ਸਿੰਘ ਰਾਣਵਾਂ ਅਤੇ ਬਲਜਿੰਦਰ ਸਿੰਘ ਪਟਿਆਲਾ ਅਤੇ ਪਰਵੀਨ ਕੁਮਾਰ ਨੇ ਕਿਹਾ ਕਿ ਜੇਕਰ ਡਾਇਰੈਕਟੋਰੇਟ ਦਫ਼ਤਰ ਵੱਲੋਂ ਮੁਲਾਜ਼ਮ ਵਿਰੋਧੀ ਰਵੀਆ ਛੱਡ ਕੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਦਸੰਬਰ ਦੇ ਦੂਸਰੇ ਹਫਤੇ ਚੰਡੀਗੜ੍ਹ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਸਥਿਤ ਦਫ਼ਤਰ ਅਨਾਜ਼ ਭਵਨ, ਸੈਕਟਰ-39 ਸੀ ਚੰਡੀਗੜ੍ਹ ਵਿਖੇ ਰੋਸ ਵਜੋਂ ” ਕਾਲੇ ਚੋਲੇ” ਪਾ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here