ਬਾਲੀਵੁੱਡ ਅਭਿਨੇਤਾ ਸ਼ਤਰੂਘਨ ਸਿਨ੍ਹਾ ਨਵਜੋਤ ਸਿੱਧੂ ਦੇ ਹੱਕ ਵਿੱਚ ਆਏ, ਰਿਹਾਈ ਨਾ ਹੋਣ ਤੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਸਰਕਾਰ ਵੱਲੋ ਹਾਲ ਹੀ ਵਿੱਚ ਜੇਲਾਂ ਵਿੱਚ ਬੰਦ 5 ਕੈਦੀਆ ਨੂੰ ਰਿਹਾਅ ਕਰਨ ਦੀ ਸੂਚੀ ਜਾਰੀ ਕੀਤੀ ਗਈ ਹਾ ਪਰ ਉਹਨਾਂ ਵਿੱਚ ਨਵਜੋਤ ਸਿੱਧੂ ਦਾ ਨਾਮ ਸ਼ਾਮਿਲ ਨਹੀਂ ਹੈ। ਜਿਸਤੋ ਬਾਅਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਾ ਹੋਣ ਤੇ ਉਹਨਾਂ ਦੇ ਸਮਰਥਕਾਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਇਸ ਦੋਰਾਨ ਉਹਨਾਂ ਦੇ ਹੱਕ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਮਸ਼ਹੂਰ ਬਾਲੀਵੁੱਡ ਅਭਿਨੇਤਾ ਸ਼ਤਰੂਘਨ ਸਿ੍ਹਨਾ ਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਂਧਿਆ ਹੈ।

Advertisements

ਉਹਨਾਂ ਨੇ ਪੰਜਾਬ ਸਰਕਾਰ ਬਾਰੇ ਟਵੀਟ ਕਰਦਿਆ ਕਿਹਾ ਕਿ ਸਿੱਧੂ ਇੱਕ ਵਧੀਆ ਸਿਆਸਤਦਾਨ, ਨਾਮਵਰ ਖਿਡਾਰੀ ਅਤੇ ਨੌਜ਼ਵਾਨਾ ਲਈ ਇੱਕ ਪ੍ਰੇਰਨਾਸ਼੍ਰੋਤ ਵਿਅਕਤੀ ਹਨ ਪਰ ਫਿਰ ਵੀ ਪੰਜਾਬ ਸਰਕਾਰ ਨੇ ਕਥਿਤ ਤੌਰ ਤੇ ਉਹਨਾਂ ਦੀ ਫਾਇਲ ਨੂੰ ਅੱਗੇ ਨਹੀ ਭੇਜਿਆ ਅਤੇ ਉਹਨਾਂ ਨੂੰ ਠੰਡੇ ਬਸਤੇ ਵਿੱਚ ਹੀ ਰੱਖਿਆ। ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਇਹ ਵੀ ਕਿਹਾ ਕਿ ਮੈਂ ਆਸ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਲੋਕਾਂ ਵਿੱਚ ਚੰਗੀ ਭਾਵਨਾ ਕਾਇਮ ਹੋਵੇ।ਉਨ੍ਹਾਂ ਨੇ ਕਿਹਾ ਕਿ ਸਿੱਧੂ ਜਲਦ ਤੋਂ ਜਲਦ ਆਜ਼ਾਦੀ ਦੇ ਹੱਕਦਾਰ ਹਨ, ਖ਼ਾਸ ਕਰ ਕੇ ਪੈਨਲ ਦੀ ਸਿਫ਼ਾਰਿਸ਼ ਤੋਂ ਬਾਅਦ।

LEAVE A REPLY

Please enter your comment!
Please enter your name here