Sunday, November 8, 2026
Home Hoshiarpur ਭੰਗੀ ਪੂਲ ਤੋਂ ਲੈਕੇ ਚੋਹਾਲ਼ ਤੱਕ ਟੁੱਟੀ ਸੜਕ ਦਾ ਕੰਮ ਚਾਲੂ ਕਰਵਾ...

ਭੰਗੀ ਪੂਲ ਤੋਂ ਲੈਕੇ ਚੋਹਾਲ਼ ਤੱਕ ਟੁੱਟੀ ਸੜਕ ਦਾ ਕੰਮ ਚਾਲੂ ਕਰਵਾ ਕੇ ਰਹਾਂਗੇ: ਵਿੰਦਰ ਸਰੋਆ/ਦਿਨੇਸ਼ ਪੱਪੂ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅੱਜ ਫੇਰ ਜਦੋਂ ਭੰਗੀ ਪੂਲ ਤੋਂ ਲੈਕੇ ਚੋਹਾਲ ਤੱਕ ਅਧਿਕਾਰੀਆਂ ਵਲੋ ਭੇਜੀ ਲੇਬਰ ਟੋਇਆ ਉੱਤੇ ਮਿੱਟੀ ਪਾਉਣ ਲੱਗੀ ਤਾਂ ਬਸਪਾ ਆਗੂਆਂ ਤੇ ਸ਼੍ਰੀ ਗੁਰੁ ਰਵਿਦਾਸ ਟਾਈਗਰ ਫੋਰਸ ਦੇ ਸਾਥੀਆਂ ਨੂੰ ਪਤਾ ਲਗਿਆ ਤਾਂ ਮੌਕੇ ਤੇ ਪਹੁੰਚ ਕੇ ਉਨਾਂ ਨੂੰ ਮਿੱਟੀ ਪਾਉਣ ਤੋਂ ਰੋਕਿਆ ਤੇ ਸੜਕ ਦਾ ਸਥਾਈ ਹੱਲ ਕੱਢਣ ਨੂੰ ਕਿਹਾ ਤੇ ਨਾਲ ਹੀ ਬਿੰਦਰ ਸਰੋਆ,ਦਿਨੇਸ਼ ਪੱਪੂ ਤੇ ਵਰਿੰਦਰ ਵਧਣ ਦੀ ਅਗਵਾਈ ਵਿਚ ਦੋਬਾਰਾ ਸੜਕ ਤੇ ਜਾਮ ਲਗਾ ਦਿੱਤਾ ਗਿਆ।ਇਸ ਮੋਕੇ ਆਗੂਆਂ ਨੇ ਕਿਹਾ ਕਿ ਅਸੀ ਵਾਰ ਵਾਰ ਆਮ ਜਨਤਾ ਨੂੰ ਤੰਗ ਨਹੀ ਕਰਨਾ ਚਾਹੁੰਦੇ । ਪਰ ਪ੍ਰਸ਼ਾਸ਼ਨ ਜਾਨ ਬੁੱਝ ਕੇ ਇਸ ਸੜਕ ਦਾ ਕੰਮ ਲਟਕਾ ਰਿਹਾ ਹੈ।

Advertisements

ਮੁੱਖ ਮੰਤਰੀ ਨੇ ਸੜਕ ਨੂੰ ਲੈਕੇ ਉੱਚ ਅਧਿਕਾਰੀਆਂ ਦੀ 13 ਫਰਵਰੀ ਨੂੰ ਸੱਦੀ ਮੀਟਿੰਗ

ਜਾਮ ਲੱਗਣ ਤਿਹ ਬਾਅਦ ਜਦੋਂ ਪ੍ਰਸ਼ਾਸ਼ਨ ਅਧਿਕਾਰੀਆਂ ਵਲੋਂ ਐਕਸ. ਸੀ. ਐਨ ਤਰਨਜੀਤ ਸਿੰਘ ਪਹੁੰਚੇ ; ਇਸ ਸੜਕ ਨੂੰ ਬਨੌਣ ਦੀ ਸਾਰੀ ਜਾਣਕਾਰੀ ਧਰਨਾ ਕਾਰੀਆਂ ਨੂੰ ਦਿੱਤੀ ਤੇ ਉਨਾਂ ਨੇ ਭਰੋਸਾ ਦਿਵਾਇਆ ਕੇ ਇਹ ਸੜਕ ਹੋ ਹੁਸ਼ਿਆਰਪੁਰ ਟੋਹ ਮਾਤਾ ਚਿੰਤਪੁਰਨੀ ਨੂੰ ਜਾਂਦੀ ਹੈ ਵਾਕੇ ਹੀ ਬਹੁਤ ਖਰਾਬ ਹੈ ।ਇਸ ਨੂੰ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਤੇ ਮੁੱਖ ਮੰਤਰੀ ਸਾਹਿਬ ਨੇ 13 ਫਰਵਰੀ ਨੂੰ ਪ੍ਰਸ਼ਾਸ਼ਨ ਅਧਿਕਾਰੀਆਂ ਦੀ ਮੀਟੰਗ ਸਦ ਲਈ ਹੈ ,ਤੇ ਉਨਾਂ ਨੇ ਕਿਹਾ ਐਸ ਸੜਕ ਨੂੰ ਬਣਨ ਦੇ ਵਿਚ ਜਿਹੜੀਆਂ ਮੁਸ਼ਕਿਲਾ ਆ ਰਹੀਆ ਹਨ ।ਉਨਾਂ ਨੂੰ ਦੂਰ ਕਰਕੇ 18 ਫਰਵਰੀ ਤੱਕ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ।ਇਸ ਮੌਕੇ ਤੇ ਪ੍ਰਸ਼ਾਸ਼ਨ ਅਧਿਕਾਰੀਆਂ ਵਲੋਂ ਡੀ ਐਸ ਪੀ ਪਲਵਿੰਦਰ ਸਿੰਘ , ਸਿਟੀ ਦੇ ਐਸ ਸੀ. ਐਚ. ਓ ਬਲਜਿੰਦਰ ਸਿੰਘ ਤੇ ਬਸਪਾ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਸੁਖਦੇਵ ਬਿੱਟਾ,ਚਰਨਜੀਤ ਸਿੰਘ ਚੰਨੀ,ਅਵਤਾਰ ਸਿੰਘ ਭੁੱਟੋ ,ਦਰਸ਼ਨ ਲੱਧੜ,ਸ਼ਮੀ ਸਰੋਆ,ਇੰਦਰਜੀਤ ਕਾਲਰਾ,ਰਵੀ ਥਥਲਾ, ਡ.ਪਨੇਸਰ ,ਕੇਹਰ ਸਿੰਘ,ਰਾਜੀਵ ਕੁਮਾਰ , ਵਰਿੰਦਰ ਕੁਮਾਰ ,ਲੱਕੀ ਬੱਸੀ ਖਵਾਜੂ,ਰੱਜਤ ,ਰਾਜ ਕਿਸ਼ਨ ਪ੍ਰਧਾਨ ਆਟੋ ਯੂਨੀਅਨ ,ਰਾਕੇਸ਼ ਸ਼ਰਮਾ ਆਦਿ ਹਾਜਰ ਸਨ।

ਅੰਤ ਦੇ ਵਿਚ ਬਸਪਾ ਤੇ ਸ਼੍ਰੀ ਗੁਰੁ ਰਵਿਦਾਸ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਇਹ ਆਖਰੀ ਭਰੋਸਾ ਹੈ ਪ੍ਰਸ਼ਾਸਨ ਵਲੋਂ ਇਸ ਤੋਂ ਬਾਅਦ ਆਰ ਪਾਰ ਦੀ ਲੜਾਈ ਸ਼ੁਰੂ ਹੋਵੇਗੀ ਜਿਸਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।

LEAVE A REPLY

Please enter your comment!
Please enter your name here