ਨਗਰ ਨਿਗਮ ਵਲੋਂ ਸਵੱਛਤਾ ਮਿੱਤਰਾਂ ਦੇ ਨਾਲ ਵੈਲਨਟਾਈਨ ਡੇ ਮਨਾਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਨਯੋਗ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਹਿੱਤ ਹੈਲਥ ਸ਼ਾਖਾ ਵੈਲਨਟਾਈਨ ਡੇ ਦੇ ਮੌਕੇ ਤੇ “ਇਸ ਵਾਰ ਵੈਲਨਟਾਈਨ ਡੇ ਸਵੱਛਤਾ ਮਿਤਰਾਂ ਦੇ ਨਾਲ ਪ੍ਰੋਗ੍ਰਾਮ ਦਾ ਅਯੋਜਨ ਕੀਤਾ ਗਿਆ। ਜਿਸ ਦੇ ਤਹਿਤ ਮਾਨਯੋਗ ਕਮਿਸ਼ਨਰ ਨਗਰ ਨਿਗਮ ਜੀ ਵਲੋਂ ਸਵੱਛਤਾ ਮਿਤਰਾਂ (ਵੇਸਟ ਕੂਲੈਕਟਰ) ਦੇ ਨਾਲ ਵੈਲਨਟਾਈਨ ਡੇ ਮਨਾਇਆ ਗਿਆ।ਇਸ ਮੋਕੇ ਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਜੀ ਵਲੋਂ ਵੱਧੀਆ ਕੰਮ ਕਰਨ ਵਾਲੇ ਸਵੱਛਤਾ ਮਿਤਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਦੂਜਿਆ ਨੂੰ ਹੋਰ ਵੱਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਤੋ ਇਲਾਵਾ ਮਾਨਯੋਗ ਕਮਿਸ਼ਨਰ ਜੀ ਅਤੇ ਸਕੱਤਰ ਨਗਰ ਨਿਗਮ ਸ਼ੁਸ਼ਾਂਤ ਭਾਟੀਆ ਜੀ ਵਲੋਂ ਸਵੱਛਤਾ ਮਿਤਰਾਂ ਨੂੰ ਰੈਡ ਰੋਜ਼ ਵੀ ਦਿੱਤੇ ਗਏ ਅਤੇ ਉਹਨਾਂ ਨੂੰ ਵੈਲਨਟਾਈਨ ਡੇ ਦਾ ਮਹੱਤਵ ਸਮਝਦੇ ਹੋਏ ਆਪਸੀ ਭਾਈਚਾਰੇ ਨਾਲ ਰਹਿੰਣ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦੇ ਨਾਲ ਨਾਲ ਆਪਣੀ ਸ਼ਰੀਰਕ ਸਾਫ ਸਫਾਈ ਦਾ ਵੀ ਮਹੱਤਵ ਦੱਸਿਆ ਗਿਆ।

Advertisements

ਜਿਸ ਦੇ ਤਹਿਤ ਨਗਰ ਨਿਗਮ ਵਲੋਂ ਸਵੱਛਤਾ ਮਿਤਰਾਂ (ਵੇਸਟ ਕੂਲੈਕਟਰ) ਦਾ ਹੈਥਲ ਚੈਕਅਪ ਵੀ ਕਰਵਾਇਆ ਗਿਆ। ਸ਼ਹਿਰ ਵਾਸੀਆ ਨੂੰ ਸਵੱਛਤਾ ਦੇ ਪ੍ਰਤੀ ਜਾਗਰੂਕ ਕਰਨ, ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਜਗ੍ਹਾਂ ਜਗ੍ਹਾਂ ਕੂੜਾ ਸੁੱਟਣ ਵਾਸਤੇ ਜਾਗੂਰਕ ਕਰਨ ਲਈ ਇੱਕ ਸਵੱਛਤਾ ਰੈਲੀ ਵੀ ਕੱਢੀ ਗਈ। ਇਸ ਸਵੱਛਤਾ ਰੈਲੀ ਨੂੰ ਸਕੱਤਰ ਨਗਰ ਨਿਗਮ ਸ਼ੁਸ਼ਾਂਤ ਭਾਟੀਆ ਜੀ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਦਫਤਰ ਨਗਰ ਨਿਗਮ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਜਲੋਖਾਨਾ ਚੌਕ, ਸਦਰ ਬਜਾਰ ਤੋ ਸ਼ਹੀਦ ਭਗਤ ਸਿੰਘ ਚੌਕ ਤੱਕ ਅਤੇ ਸੱਤ ਨਰਾਇਣ ਬਜਾਰ ਤੋਂ ਹੁੰਦੇ ਹੋਏ ਅਮ੍ਰਿਤਸਰ ਰੋਡ ਤੋ ਮੁੜ ਦਫਤਰ ਨਗਰ ਨਿਗਮ ਵਿਖੇ ਸਮਾਪਤ ਹੋਈ। ਇਸ ਮੌਕੇ ਸਮਾਜ ਸੇਵਕ ਏ.ਐਸ.ਆਈ. ਗੁਰਬਚਨ ਸਿੰਘ, ਸਮਾਜ ਸੇਵਕ ਐਡਵੋਕੇਟ ਚੰਦਨਪੁਰੀ ਅਤੇ ਹੈਲਥ ਸ਼ਾਖਾ ਦੇ ਸੈਨਟੇਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨਟੇਰੀ ਇੰਸਪੈਕਟਰ ਨਰੇਸ਼ ਕੁਮਾਰ ਅਤੇ ਨਗਰ ਨਿਗਮ ਦਾ ਸਟਾਫ ਬਲਰਾਮ ਮਲਾਹ, ਤਰੰਨਮ ਕਾਠਪਾਲ, ਗੁਰਸੇਵਮ ਸਿੰਘ, ਸੁਪਰਵਾਈਜਰ ਅਨਿਲ ਕੁਮਾਰ, ਵਿਜੈ ਕੁਮਾਰ, ਮੋਟੀਵੇਟਰ ਦਿਨੇਸ਼ ਕੁਮਾਰ, ਅਕਵਦਿੰਰ ਕੋਰ ਅਤੇ ਆਈ.ਟੀ.ਸੀ. ਮਿਸ਼ਨ ਸੁਨੇਹਰਾ ਕੱਲ੍ਹ ਦੀ ਟੀਮ ਯੌਗੇਸ਼ ਸ਼ਰਮਾਂ, ਸੰਦੀਪ, ਆਰਤੀ, ਮਨਜੀਤ ਕੋਰ ਆਦਿ ਮੋਜੂਦ ਸਨ।

LEAVE A REPLY

Please enter your comment!
Please enter your name here