ਪਿੰਡ ਕਾਲਾਮੰਜ ਵਿਖੇ ਜਨਤਕ ਇਕੱਠ ਕਰਨ ’ਤੇ ਪਾਬੰਦੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਫੌਜਦਾਰੀ ਜਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਸਬ-ਡਵੀਜ਼ਨ, ਮੁਕੇਰੀਆਂ ਦਖਲ ਵਾਲੀ ਥਾਂ ਪਿੰਡ ਕਾਲਾਮੰਜ, ਤਹਿਸੀਲ ਮੁਕੇਰੀਆਂ ਵਿਖੇ ਕੋਈ ਵੀ ਵਿਅਕਤੀ ਜਨਤਕ ਇਕੱਠ ਨਹੀਂ ਕਰੇਗਾ। ਅਜਿਹਾ ਕਰਨ ਦੀ ਸੂਰਤ ਵਿਚ ਸਬੰਧਤ/ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਹੁਕਮ 29 ਮਾਰਚ 2023 ਲਈ ਲਾਗੂ ਰਹੇਗਾ।

Advertisements

ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਉਪ ਮੰਡਲ ਮੈਜਿਸਟਰੇਟ, ਮੁਕੇਰੀਆਂ ਨੇ ਧਿਆਨ ਵਿਚ ਲਿਆਂਦਾ ਹੈ ਕਿ ਮਾਨਯੋਗ ਅਦਾਲਤ ਅਮਰਦੀਪ ਸਿੰਘ ਬੈਂਸ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਮੁਕੇਰੀਆਂ ਵਲੋਂ ਸਬੰਧਤ ਰਕਬਾ ਪਿੰਡ ਮੰਜਕਾਲਾ/ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਦਖਲ ਦੇਣ ਸਬੰਧੀ ਹੁਕਮ ਪ੍ਰਾਪਤ ਹੋਇਆ ਹੈ, ਜਿਸ ਦੀ ਅਗਲੀ ਤਾਰੀਖ ਪੇਸ਼ੀ ਮਿਤੀ 31-3-2023 ਨਿਸ਼ਚਿਤ ਹੈ। ਦਖਲ ਦੀ ਕਾਰਵਾਈ ਕਰਨ ਲਈ ਨਿਰਧਾਰਿਤ ਮਿਤੀ 29-3-2023 ਹੈ। ਸਬੰਧਤ ਦਖਲ ਦੀ ਕਾਰਵਾਈ ਸਮੇਂ ਨਾਲ ਲੱਗਦੇ ਜ਼ਿਲਿ੍ਹਆਂ ਗੁਰਦਾਸਪੁਰ, ਜਲੰਧਰ, ਪਠਾਨਕੋਟ ਆਦਿ ਵਿਚੋਂ ਕਾਫ਼ੀ ਲੋਕ ਦਖਲ ਵਾਲੀ ਥਾਂ ’ਤੇ ਪਹੁੰਚ ਜਾਂਦੇ ਹਨ, ਜੋ ਕਿ ਲਗਭਗ 1500 ਤੋਂ 2000 ਤੱਕ ਲੋਕਾਂ ਦਾ ਇਕੱਠ ਹੋ ਜਾਂਦਾ ਹੈ। ਜਿਸ ਕਰਕੇ ਇਸ ਦਖਲ ਦੀ ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਇਸ ਲਈ ਦਖਲ ਦੇਣ ਸਮੇਂ ਢੁੱਕਵੇਂ ਕਦਮ ਚੁੱਕਣ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here