Monday, November 9, 2026
Home Hoshiarpur ਕੰਢੀ ਨਹਿਰ ‘ਚ ਪਾਣੀ ਦੇ ਤੇਜ਼ ਵਹਾਅ ਨਾਲ 13 ਮੱਝਾਂ ਦੀ ਰੁੜਨ...

ਕੰਢੀ ਨਹਿਰ ‘ਚ ਪਾਣੀ ਦੇ ਤੇਜ਼ ਵਹਾਅ ਨਾਲ 13 ਮੱਝਾਂ ਦੀ ਰੁੜਨ ਕਰਕੇ ਹੋਈ ਮੌਤ

ਹਰਿਆਣਾ (ਦ ਸਟੈਲਰ ਨਿਊਜ਼) । ਹਰਿਆਣਾ ਕਸਬਾ ਹਰਿਆਣਾ ਨੇੜੇ ਪਿੰਡ ਸ਼ਹਿਯਾਦਪੁਰ ਵਿਖੇ ਕੰਢੀ ਨਹਿਰ ਦੇ ਕੰਢੇ ਇੱਕ ਗੁਜਰ ਪਰਿਵਾਰ ਦੀਆਂ 13 ਮੱਝਾਂ ਪਾਣੀ ਦੇ ਤੇਜ਼ ਵਹਾਅ ਕਾਰਣ ਰੁਣ ਜਾਣਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਵੇਰਵਿਆਂ ਮੁਤਾਬਿਕ ਸੁਰਮੋਦੀਨ ਨੇ ਦੱਸਿਆਂ ਕਿ ਅੱਜ 11 ਕੁ ਵਜੇ ਜਦੋ ਉਹ ਸ਼ਹਿਯਾਦਪੁਰ ਕੰਢੀ ਨਹਿਰ’ਤੇ ਪਸ਼ੂਆ ਨੂੰ ਪਾਣੀ ਪਿਲਾਉਣ ਲਈ ਲੈ ਕੇ ਗਿਆ। ਕਰੀਬ 25 ਪਸ਼ੂ ਪਾਣੀ ਪੀ ਰਹੇ ਸਨ ਤਾਂ ਨਹਿਰ ਵਿੱਚ ਇੱਕ ਦਮ ਪਾਣੀ ਵੱਧਣ ਕਰਕੇ ਉਹਨਾਂ ਦੇ ਸਾਰੇ ਪਸ਼ੂ ਪਾਣੀ ਦੇ ਤੇਜ ਵਹਾਅ ਕਾਰਨ ਰੁੜ ਗਏ ਪੀੜਤ ਸੁਰਮੋਦੀਨ ਨੇ ਦੱਸਿਆ ਕਿ ਪਸ਼ੂ ਪਾਣੀ ਦੀ ਲਪੇਟ ਵਿੱਚ ਆਉਣ ਕਰਕੇ 13 ਮੱਝਾਂ ਤੇ ਇੱਕ ਝੋਟੇ ਦੀ ਡੁੱਬਣ ਕਾਰਣ ਮੌਤ ਹੋ ਗਈ ਹੈ ।

Advertisements

ਪੀੜਤ ਵਿਅਕਤੀ ਨੇ ਦੱਸਿਆ ਕਿ ਪਰਿਵਾਰ ਦੇ ਏਨੇ ਪਸ਼ੂ ਮਰਨ ਕਰਕੇ ਉਹਨਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ ਕਿਉਕਿ ਇੱਕ ਮੱਝ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਬਣਦੀ ਹੈ । ਸਥਾਨਿਕ ਲੋਕਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਮੌਸਮ ਵਿੱਚ ਕੰਢੀ ਨਹਿਰ ਵਿੱਚ ਪਾਣੀ ਵੱਧ ਢੱਡਣ ਸਬੰਧੀ ਨਹਿਰ ਕੰਢੇ ਵੱਸਦੇ ਲੋਕਾਂ ਨੂੰ ਚੌਕਸ ਕਰਨ ਲਈ ਅਗਾਊ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਮਾੜੀ ਘਟਨਾ ਤੋਂ ਬਚਾਅ ਹੋ ਸਕੇ । ਲੋਕਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁਜਰ ਪਰਿਵਾਰ ਦੇ ਹੋਏ ਵੱਡੇ ਨੁਕਸਾਨ ਕਰਕੇ ਉਸਦੀ ਵਿੱਤੀ ਤੌਰ ਤੇ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਦਾ ਆਰਥਿਕ ਮੰਦਹਾਲੀ ਬਚਾਅ ਹੋ ਸਕੇ ।

LEAVE A REPLY

Please enter your comment!
Please enter your name here