ਪੁੰਛ ਵਿੱਚ ਕੰਟਰੋਲ ਰੇਖਾ ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਦੋ ਘੁਸਪੈਠੀਏ ਢੇਰ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਕੋਲ ਘੁਸਪੈਠ ਦੀ ਇੱਕ ਕੋਸ਼ਿਸ਼ ਨੂੰ ਅਸਫ਼ਲ ਕਰਦੇ ਹੋਏ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਰੱਖਿਆ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਫ਼ੌਜ ਤੇ ਜੰਮੂ ਕਸ਼ਮੀਰ ਪੁਲਿਸ ਦੀ ਸਾਂਝੀ ਮਹਿੰਮ ਦੌਰਾਨ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਹੋ ਗਈ।

Advertisements

ਵ੍ਹਾਊਟ ਨਾਈਟ ਕੋਰ ਨੇ ਟਵੀਟ ਕੀਤਾ ਹੈ ਕਿ ਪੁੰਛ ਸੈਕਟਰ ਵਿੱਚ ਆਪਰੇਸ਼ਨ ਬਹਾਦੁਰ। ਪੁੰਛ ਸੈਕਟਰ ਵਿੱਚ ਬੀਤੀ ਰਾਤ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਦੀ ਸਾਂਝੀ ਮੁਹਿੰਮ ਦੌਰਾਨ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ ਗਈ। 2 ਘੁਸਪੈਠੀਏ ਮਾਰੇ ਗਏ।

LEAVE A REPLY

Please enter your comment!
Please enter your name here