Saturday, October 17, 2026
Home Hoshiarpur ਅੰਬਾਲਾ ਜੱਟਾਂ ਵਿਖੇ ਸੁੱਤੀ ਪਈ 16 ਸਾਲਾਂ ਲੜਕੀ ਦੇ ਲੜ੍ਹਿਆ ਸੱਪ, ਹੋਈ...

ਅੰਬਾਲਾ ਜੱਟਾਂ ਵਿਖੇ ਸੁੱਤੀ ਪਈ 16 ਸਾਲਾਂ ਲੜਕੀ ਦੇ ਲੜ੍ਹਿਆ ਸੱਪ, ਹੋਈ ਮੌਤ


ਗੜ੍ਹਦੀਵਾਲਾ (ਦ ਸਟੈਲਰ ਨਿਊਜ਼)। ਗੜ੍ਹਦੀਵਾਲਾ ਦੇ ਨੇੜਲੇ ਪਿੰਡ ਅੰਬਾਲਾ ਜੱਟਾਂ ਵਿਖੇ ਇੱਕ 16 ਸਾਲਾਂ ਦੀ ਕੁੜੀ ਜੋ ਕਿ ਬੀਤੀ ਰਾਤ ਬੈੱਡ ‘ਤੇ ਸੁੱਤੀ ਪਈ ਸੀ। ਅਚਾਨਕ ਸੱਪ ਨੇ ਡੰਗ ਮਾਰ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾ ਵਿਖੇ 12ਵੀ ਕਲਾਸ ਵਿੱਚ ਪੜਦੀ ਸੀ।

Advertisements

ਜਿਸਤੋ ਬਾਅਦ ਪਰਿਵਾਰਕ ਮੈਬਰਾਂ ਨੇ ਨਿੱਜੀ ਡਾਕਟਰ ਵੱਲੋ ਮੁੱਢਲੀ ਸਹਾਇਤਾਂ ਦਿੱਤੀ ਗਈ। ਜਿਸਤੋ ਬਾਅਦ ਲੜਕੀ ਨੂੰ ਹੁਸ਼ਿਆਰਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

LEAVE A REPLY

Please enter your comment!
Please enter your name here