ਸੰਦੀਪ ਸਿੰਘ ਸੀਕਰੀ ਨੂੰ ਹਲਕਾ ਇੰਚਾਰਜ਼ ਸ਼ਾਮ ਚੁਰਾਸੀ ਬਣਾਉਣ ’ਤੇ ਸਨਮਾਨ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਲੋਂ ਸੰਦੀਪ ਸਿਘ ਸੀਕਰੀ (ਸੈਨੇਟ ਪੀ.ਯੂ) ਨੂੰ ਹਲਕਾ ਸ਼ਾਮ ਚੁਰਾਸੀ ਤੋਂ ਇੰਚਾਰਜ਼ ਬਣਾਉਣ ਨਾਲ ਹਲਕੇ ਆਹੁਦੇਦਾਰਾਂ ਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਸ਼ੁਰੂ ਹੋ ਗਈ, ਜਿਨ੍ਹਾਂ ਦਾ ਐਡ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ.ਜੀ.ਪੀ.ਸੀ ਤੇ ਵਰਿੰਦਰ ਸਿੰਘ ਬਾਜਵਾ ਸਾਬਕਾ ਮੈਬਰ ਰਾਜ ਸਭਾ ਦੀ ਅਗਵਾਈ ਹੇਠ ਭਰਵਾ ਸੁਆਗਤ ਕੀਤਾ ਗਿਆ। ਇਸ ਮੌਕੇ ਐਡ. ਧਾਮੀ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਵਲੋਂ ਪਾਰਟੀ ਦੀਆਂ ਸਰਗਰਮੀਆਂ ਵਧਾਉਣ ਦੇ ਮੱਦੇਨਜ਼ਰ ਪਾਰਟੀ ਅੰਦਰ ਅਹਿਮ ਨਿਯੁਕਤੀਆਂ ਕੀਤੀਆਂ ਜਾ ਰਹੀਆ ਹਨ, ਜਿਸ ਦੇ ਮੱਦੇਨਜ਼ਰ ਹੀ ਹਲਕਾ ਸ਼ਾਮ ਚੁਰਾਸੀ ਦੀ ਜਿਮੇਵਾਰੀ ਸੰਦੀਪ ਸਿੰਘ ਸੀਕਰੀ ਨੂੰ ਦਿੱਤੀ ਗਈ ਹੈ, ਜਿਸ ਦਾ ਨੌਜਵਾਨਾਂ ’ਚ ਵੱਡਾ ਅਧਾਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵਿਸ਼ਵਾਸ਼ ਹੈ ਕਿ ਉਹ ਪਾਰਟੀ ਲਈ ਹਰ ਪੱਧਰ ’ਤੇ ਮਿਹਨਤ ਕਰਨਗੇ।

Advertisements

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਬਰ, ਪਰਮਜੀਤ ਸਿੰਘ ਪੰਮੀ (ਸਰਕਲ ਪ੍ਰਧਾਨ ਭੂੰਗਾ), ਜਗਪਾਲ ਸਿੰਘ ਖੱਬਲ (ਸਰਕਲ ਪ੍ਰਧਾਨ ਬੁੱਲੋਵਾਲ), ਹਰਜਿੰਦਰ ਸਿੰਘ (ਸਰਕਲ ਪ੍ਰਧਾਨ ਅਧਿਕਾਰਾ), ਇੰਜ਼. ਭੁਪਿੰਦਰ ਸਿੰਘ ਮਹਿਦੀਪੁਰ (ਸਰਕਲ ਪ੍ਰਧਾਨ ਬਾਗਪੁਰ), ਗੁਰਬਖ਼ਸ਼ ਸਿੰਘ (ਸਰਕਲ ਪ੍ਰਧਾਨ ਨਸਰਾਲਾ), ਰਵਿੰਦਰਪਾਲ ਸਿੰਘ ਸੂਚ (ਸਰਕਲ ਪ੍ਰਧਾਨ ਨੰਦਾਚੌਰ), ਨੰ: ਗੁਰਜੀਤ ਸਿੰਘ ਨੀਲਾ ਨਲੋਆ ਯੂਥ ਆਗੂ ਕੰਢੀ, ਉਪਕਾਰ ਸਿੰਘ ਭੱਕਲਾਂ ਯੂਥ ਪ੍ਰਧਾਨ ਹਲਕਾ ਸ਼ਾਮ ਚੁਰਾਸੀ, ਕੁਲਦੀਪ ਸਿੰਘ ਢੱਡੇ ਆਈ.ਟੀ.ਵਿੰਗ, ਪੇਮ ਸਿੰਘ ਪਿੱਪਲਾਂਵਾਲਾ, ਹਰਦੇਵ ਸਿੰਘ ਸਹਾਏਪੁਰ, ਪ੍ਰਿੰਸੀਪਲ ਹਰਜਿੰਦਰ ਸਿੰਘ, ਬਲਵੰਤ ਸਿੰਘ ਬਰਿਆਲ ਅਮਰੀਕ ਸਿੰਘ ਭਾਗੋਵਾਲ, , ਕਸ਼ਮੀਰ ਸਿੰਘ ਗੀਗਨਵਾਲ, ਗਗਨ ਪਥਰਾਲੀਆਂ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here