Friday, October 30, 2026
Home International ਅਮਰੀਕਾ ਨੇ ਸੀਰੀਆ ਨਾਲ ਜੁੜੇ ਅੱਤਵਾਦੀ ਟਿਕਾਣਿਆਂ ਤੇ ਕੀਤਾ ਹਵਾਈ ਹਮਲਾ

ਅਮਰੀਕਾ ਨੇ ਸੀਰੀਆ ਨਾਲ ਜੁੜੇ ਅੱਤਵਾਦੀ ਟਿਕਾਣਿਆਂ ਤੇ ਕੀਤਾ ਹਵਾਈ ਹਮਲਾ

ਅਮਰੀਕਾ (ਦ ਸਟੈਲਰ ਨਿਊਜ਼), ਪਲਕ। ਅਮਰੀਕਾ ਨੇ ਸੀਰੀਆ ਖੇਤਰ ਵਿੱਚ ਈਰਾਨ ਸਮਰਥਿਤ ਮਿਲੀਸ਼ੀਆ ਨਾਲ ਜੁੜੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ। ਇਹ ਜਾਣਕਾਰੀ ਪੈਂਟਾਗਨ ਵੱਲੋਂ ਦਿੱਤੀ ਗਈ ਹੈ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਲਈ ਅਮਰੀਕੀ ਸੈਨਿਕਾਂ ਦੀ ਸੁਰੱਖਿਆਂ ਤੋਂ ਵੱਧ ਕੁਝ ਵੀ ਜ਼ਰੂਰੀ ਨਹੀਂ ਹੈ ਅਤੇ ਉਨ੍ਹਾਂ ਨੇ ਅੱਜ ਦੀ ਕਾਰਵਾਈ ਨਾਲ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਆਪਣੀ,ਆਪਣੇ ਕਰਮਚਾਰੀਆਂ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਕਿੰਨਾ ਸੁਚੇਤ ਹੈ। ਦੋ ਹਫ਼ਤਿਆਂ ਵਿੱਚ ਇਹ ਘੱਟੋ-ਘੱਟ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਕੱਟੜਪੰਥੀ ਸਮੂਹਾਂ ਦੇ ਟਿਕਾਣਿਆਂ ਤੇ ਬੰਬ ਸੁੱਟੇ ਹਨ।

Advertisements

LEAVE A REPLY

Please enter your comment!
Please enter your name here