Tuesday, October 20, 2026
Home Latest ਲੁਧਿਆਣਾ ਵਿੱਚ ਜੀਆਰਪੀ ਪੁਲਿਸ ਨੇ ਗਸ਼ਤ ਦੌਰਾਨ ਦੋ ਸੋੋਨੇ ਦੇ ਤਸਕਰਾਂ ਨੂੰ...

ਲੁਧਿਆਣਾ ਵਿੱਚ ਜੀਆਰਪੀ ਪੁਲਿਸ ਨੇ ਗਸ਼ਤ ਦੌਰਾਨ ਦੋ ਸੋੋਨੇ ਦੇ ਤਸਕਰਾਂ ਨੂੰ ਕੀਤਾ ਗ੍ਰਿਫਤਾਰ, 2 ਕਿਲੋ 107 ਗ੍ਰਾਮ ਸੋਨਾ ਬਰਾਮਦ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਜੀਆਰਪੀ ਪੁਲਿਸ ਨੇ ਗਸ਼ਤ ਦੌਰਾਨ ਦੋ ਸੋੋਨੇ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਨੌਜ਼ਵਾਨਾਂ ਦੀ ਪਹਿਚਾਣ ਅਮਰਜੋਤ ਸਿੰਘ ਅਮਰੀਕ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਨੌਜਵਾਨ ਟਾਟਾ ਮੁਰੀ ਐਕਸਪ੍ਰੈੱਸ ਗੱਡੀ ਰਾਂਹੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਉਤਰੇ ਸਨ ਤਾਂ ਪੁਲਿਸ ਚੈਕਿੰਗ ਦੌਰਾਨ ਉਹ ਭੱਜਣ ਲੱਗੇ, ਪਰ ਅਧਿਕਾਰੀਆਂ ਨੇ ਉਹਨਾਂ ਨੂੰ ਕਾਬੂ ਕਰ ਲਿਆ।

Advertisements

ਜਦੋ ਪੁਲਿਸ ਨੇ ਉਹਨਾਂ ਦੇ ਬੈਗ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋ 2 ਕਿਲੋ 107 ਗ੍ਰਾਮ ਸੋਨਾ ਬਰਾਮਦ ਹੋਇਆ।ਜਾਣਕਾਰੀ ਮੁਤਾਬਕ ਇਹ ਸੋਨਾ ਸਰਾਫਾ ਬਾਜ਼ਾਰ ਦੀ ਇੱਕ ਕਾਰੋਬਾਰੀ ਨੂੰ ਸਪਲਾਈ ਕੀਤਾ ਜਾਣਾ ਸੀ।ਪੁਲਿਸ ਉਹਨਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿਹਨਾਂ ਨੇ ਸੋਨਾ ਡਿਲਵਿਰ ਕਰਨਾ ਸੀ।

ਫਿਲਹਾਲ ਇਹ ਵੀ ਨਹੀ ਪਤਾ ਲੱਗਾ ਕਿ ਸੋਨਾ ਕਿੰਨੇ ਕੈਰੀਟ ਦਾ ਹੈ। ਐਕਸਾਈਜ਼ ਵਿਭਾਗ ਟੀਮ ਨੂੰ ਬੁਲਾਇਆ ਗਿਆ, ਦੋਵੇ ਨੌਜਵਾਨਾਂ ਅਤੇ ਸੋਨੇ ਨੂੰ ਉਹਨਾਂ ਦੀ ਦੇਖਰੇਖ ਵਿੱਚ ਸੌਪ ਦਿੱਤਾ ਗਿਆ ਹੈ, ਅਤੇ ਉਹਨਾਂ ਨੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here