ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ‘ਚ ਕਰਵਾਏ ਕਵਿਤਾ ਮੁਕਾਬਲੇ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬੀਤੇ ਦਿਨ ਗੁਰਦੁਆਰਾ ਸਾਹਿਬ ਤਪ ਅਸਥਾਨ ਬਾਬਾ ਮੰਗਲ ਸਿੰਘ ਨਿਹੰਗ ਸਿੰਘ ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਵਿਖੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਬੇਅੰਤ ਸ਼ਹੀਦ ਸਿੰਘਾਂ ਦੀ ਯਾਦ ਵਿਚ ਬੱਚਿਆਂ ਦੇ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਪਿ੍ਤਪਾਲ ਸਿੰਘ ਸੋਨੂੰ ਨੇ ਦੱਸਿਆ ਕਿ ਕਵਿਤਾ ਮੁਕਾਬਲਿਆਂ ਵਿਚ 150 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਵਿਤਾ ਮੁਕਾਬਲਿਆਂ ਵਿਚ ਹਰਪਾਹੁਲ ਆਹਲੂਵਾਲੀਆ ਪਹਿਲੇ ਅਤੇ ਸਿਮਰਨਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀਆਂ।

Advertisements

ਇਸ ਮੌਕੇ ਜੇਤੂ ਬੱਚਿਆਂ ਨੂੰ  ਮੁੱਖ ਸੇਵਾਦਾਰ ਬਾਬਾ ਹਰਨਾਮ ਸਿੰਘ, ਜਥੇ. ਸੁਖਜਿੰਦਰ ਸਿੰਘ ਬੱਬਰ ਤੇ ਜਥੇ. ਜਸਵਿੰਦਰ ਸਿੰਘ ਬੱਤਰਾ ਨੇ ਸਨਮਾਨਿਤ ਕੀਤਾ। ਇਸ ਮੌਕੇ ਹਰਬੰਸ ਸਿੰਘ ਬੱਤਰਾ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਬੋਹੜ ਸਿੰਘ, ਬਲਜਿੰਦਰ ਸਿੰਘ ਨਿਹੰਗ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਜਸਕਰਨਪ੍ਰੀਤ ਸਿੰਘ, ਦਲਜੋਤ ਸਿੰਘ, ਵਰਿਆਮ ਸਿੰਘ ਕਪੂਰ, ਜਸਪਾਲ ਸਿੰਘ ਖੁਰਾਣਾ, ਕੁਲਦੀਪ ਸਿੰਘ ਭੋਲਾ, ਯੋਧਾ ਸਿੰਘ, ਬੀਬੀ ਬਲਜਿੰਦਰ ਕੌਰ ਧੰਜਲ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here