Tuesday, October 20, 2026
Home Latest ਮਾਸਟਰ ਸੁਰਜੀਤ ਹੁੰਦਲ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਮਾਸਟਰ ਸੁਰਜੀਤ ਹੁੰਦਲ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਉੱਘੇ ਸਮਾਜ ਸੇਵਕ ਹਰਪ੍ਰੀਤ ਸਿੰਘ ਉਰਫ਼ ਹੈਪੀ ਹੁੰਦਲ ਸਾਬਕਾ ਸਰਪੰਚ ਤੇ ਮਿੰਟੂ ਹੁੰਦਲ ਦੇ ਸਤਿਕਾਰਯੋਗ ਪਿਤਾ ਮਾਸਟਰ ਸੁਰਜੀਤ ਸਿੰਘ ਹੁੰਦਲ ਨੂੰ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਢੱਡਾ ਹੁੰਦਲ ਜ਼ਿਲ੍ਹਾ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਵੱਖ ਵੱਖ ਧਾਰਮਿਕ ਰਾਜਨੀਤਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਇਸ ਇਸ ਮੌਕੇ ਹਜ਼ੂਰੀ ਰਾਗੀ ਅੰਮ੍ਰਿਤਸਰ ਭਾਈ ਨਿਰਭੈ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਅੰਤਿਮ ਅਰਦਾਸ ਹਜ਼ੂਰੀ ਗ੍ਰੰਥੀ ਅੰਮ੍ਰਿਤਸਰ ਭਾਈ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਐਮ ਐਲ ਏ ਹਲਕਾ ਨਕੋਦਰ, ਐਡਵੋਕੇਟ ਅਵਤਾਰ ਸਿੰਘ ਕਲੇਰ ਸਾਬਕਾ ਸੂਚਨਾ ਕਮਿਸ਼ਨਰ ਚੰਡੀਗੜ੍ਹ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਨੇ ਮਾਸਟਰ ਸੁਰਜੀਤ ਸਿੰਘ ਹੁੰਦਲ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਮਾਸਟਰ ਸੁਰਜੀਤ ਸਿੰਘ ਹੁੰਦਲ ਨੇ ਆਪਣੀ ਡਿਊਟੀ ਦੌਰਾਨ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਇਆ ਜਿਨ੍ਹਾਂ ਦੇ ਪੜ੍ਹਾਏ ਚੰਗੇ ਮੁਕਾਮ ਤੇ ਪਹੁੰਚੇ ਮਾਸਟਰ ਸੁਰਜੀਤ ਸਿੰਘ ਦੋਨੇ ਇਲਾਕੇ ਦੇ ਲੋਕਾਂ ਲਈ ਇੱਕ ਵੱਖਰੀ ਸ਼ਾਨ ਸਨ ਮਾਸਟਰ ਸੁਰਜੀਤ ਸਿੰਘ ਜਿੱਥੇ ਗੁਰਬਾਣੀ ਦੇ ਨਾਲ ਜੁੜੇ ਸਨ ਉੱਥੇ ਹੀ ਉਹ ਇੱਕ ਧਾਰਮਿਕ ਤੇ ਸਿਆਸਤਦਾਨ ਆਗੂ ਵੀ ਸਨ।

Advertisements

ਇਸ ਮੌਕੇ ਹਰਭਜਨ ਸਿੰਘ ਹੁੰਦਲ, ਡਾਕਟਰ ਭੁਪਿੰਦਰ ਸਿੰਘ ਹੁੰਦਲ, ਜਥੇਦਾਰ ਲਸ਼ਕਰ ਸਿੰਘ ਰਹੀਮਪੁਰ, ਮਾਸਟਰ ਸੁਰਜੀਤ ਸਿੰਘ ਰਾਏ, ਮਾਸਟਰ ਕਸ਼ਮੀਰ ਸਿੰਘ ਹੇਅਰ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਸੁਰਜੀਤ ਟੁੱਟ, ਸੰਦੀਪ ਮਾਨ ਕਾਲਾ ਸੰਘਿਆਂ, ਪੰਮਾ ਮੱਟੂ ਮੱਟੂ ਟੈਂਟ ਹਾਊਸ ਉੱਗੀ, ਮਹਿੰਦਰ ਸਿੰਘ, ਤਰਸੇਮ ਸਿੰਘ ਮਿੰਟੂ ਮਹਿੰਦਰ ਪਾਲ ਢੱਡਾ, ਪ੍ਰਤਾਪ ਸਿੰਘ ਆਦਿ ਆਗੂਆਂ ਨੇ ਮਾਸਟਰ ਸੁਰਜੀਤ ਸਿੰਘ ਹੁੰਦਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਭਜਨ ਸਿੰਘ ਹੁੰਦਲ ਵੱਲੋਂ ਨਿਭਾਈ ਗਈ।

LEAVE A REPLY

Please enter your comment!
Please enter your name here