
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਰ ਸਾਲ ਦੀ ਤ੍ਰਾਹ ਇਸ ਸਾਲ ਵੀ ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਕਪੂਰਥਲਾ ਵਿਖੇ ਜਨਮਅਸ਼ਟਮੀ ਦਾ ਤਿਉਹਾਰ ਸ਼ਰਧਾਲੂਆਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ ਦੀ ਦੇਖਰੇਖ ਚ ਹਰ ਸਾਲ ਜਨਮਅਸ਼ਟਮੀ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ। ਮੰਦਿਰ ‘ਚ ਰੰਗ ਬਿਰੰਗੇ ਫੁੱਲਾਂ ਦੀ ਸਜਾਵਟ ਦੇਖਣ ਯੋਗ ਸੀ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਤੇ ਬੜੇ ਸੋਹਣੇ ਵਸਤਰ ਅਤੇ ਹਾਰ ਸ਼ਿੰਗਾਰ ਕੀਤਾ ਗਿਆ। ਸ਼ਾਮ ਪੈਂਦੇ ਹੀ ਮੰਦਿਰ ਚ ਸ਼ਰਧਾਲੂਆਂ ਦਾ ਜਮਾਵੜਾ ਲਗਣਾ ਸ਼ੁਰੂ ਹੋ ਗਿਆ ਛੋਟੇ-ਛੋਟੇ ਬੱਚੇ ਪੀਲੇ ਵਸਤਰ ਅਤੇ ਹੱਥ ਚ ਮੁਰਲੀ ਫੜਕੇ ਸ਼੍ਰੀ ਕ੍ਰਿਸ਼ਨ ਦੇ ਸਵਰੂਪ ਚ ਮੰਦਿਰ ਚ ਨੱਚਦੇ ਖੇਡਦੇ ਨਜ਼ਰ ਆਏ।

ਇਸ ਤੋਂ ਅਲਾਵਾ ਭਜਨ ਮੰਡਲੀਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਉਸਤਤ ਚ ਬੜੇ ਮਨਮੋਹਕ ਭਜਨ ਗਾਏ। ਇਸ ਮੌਕੇ ਅਟੁੱਟ ਲੰਗਰ ਪ੍ਰਸਾਦ ਚਲਦਾ ਰਿਹਾ ਮੰਦਿਰ ਦੀ ਇਮਾਰਤ ਤੇ ਲੱਗੀ ਰੰਗ ਬਿਰੰਗੀ ਲਾਈਟਿੰਗ ਅਤੇ ਸਜਾਵਟ ਦੇਖਣ ਯੋਗ ਰਹੀ। ਇਸ ਮੌਕੇ ਵਿਨੋਦ ਲੂਮਬਾ, ਬਲਰਾਮ ਬਾਵਾ, ਰਾਕੇਸ਼ ਸਦਾਨਾ, ਰਾਜਿੰਦਰ ਕੁਮਾਰ, ਗੋਪਾਲ ਕਰਨ, ਅਜੈ ਛਾਬੜਾ, ਆਦਿ ਕਮੇਟੀ ਅਹੁਦੇਦਾਰਾਂ ਨੇ ਦਿਨ ਰਾਤ ਸੇਵਾ ਕਰਕੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ।











