Tuesday, October 20, 2026
Home Latest ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ

ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਸੁਚੱਜੀ ਰਹਿਨੁਮਾਈ ਵਿੱਚ ਅਤੇ  ਭਾਸ਼ਾ ਵਿਭਾਗ, ਪੰਜਾਬ ਦੇ  ਡਾਇਰੈਕਟਰ ਸ. ਜਸਵੰਤ  ਸਿੰਘ  ਜ਼ਫ਼ਰ ਦੇ ਦਿਸ਼ਾ ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ (ਲਿਖਤੀ) ਮੁਕਾਬਲਾ ਮਿਤੀ 18 ਅਕਤੂਬਰ (ਦਿਨ ਸ਼ੁੱਕਰਵਾਰ) 2024 ਨੂੰ 10:00 ਵਜੇ ਸਵੇਰੇ ਸਰਕਾਰੀ ਐਮ.ਆਰ.ਕਾਲਜ, ਫ਼ਾਜ਼ਿਲਕਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਵਰਗ: (ੳ) ਮਿਡਲ ਸ਼੍ਰੇਣੀ ਤੱਕ, ਵਰਗ: (ਅ) ਨੌਵੀ ਤੋਂ 12ਵੀਂ ਤੱਕ ਅਤੇ ਵਰਗ: (ੲ) ਬੀ.ਏ./ਬੀ.ਕਾਮ./ਬੀ.ਐੱਸ.ਸੀ. ਅਤੇ ਬੀ.ਸੀ.ਏ. (ਗ੍ਰੈਜੂਏਸ਼ਨ ਤੱਕ) ਨੇ ਭਾਗ ਲਿਆ।  ਜ਼ਿਲ੍ਹਾ  ਭਾਸ਼ਾ ਅਫ਼ਸਰ  ਫ਼ਾਜ਼ਿਲਕਾ ਭੁਪਿੰਦਰ ਉਤਰੇਜਾ  ਨੇ ਸਨਮਾਨ ਸਮਾਰੋਹ   ਵਿੱਚ ਪਹੁੰਚਣ ਤੇ  ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ  ਜੇਤੂ  ਵਿਦਿਆਰਥੀਆਂ  ਨੂੰ  ਮੁਬਾਰਕਬਾਦ ਦਿੱਤੀ। ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੁਨੀਤਾ ਬੁਲੰਦੀ (ਸ.ਸ.ਸ. ਗਰਲਜ਼ ਸਕੂਲ, ਅਬੋਹਰ) ਅਤੇ  ਵਿਜੈ ਪਾਲ (ਨੋਡਲ ਅਫ਼ਸਰ, ਫ਼ਾਜ਼ਿਲਕਾ) ਅਤੇ ਮਤੀ ਅੰਸ਼ੂ ਸ਼ਰਮਾ (ਕਾਰਜਕਾਰੀ ਪ੍ਰਿੰਸੀਪਲ) ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। 

Advertisements

ਸ. ਮਲਕੀਤ ਸਿੰਘ (ਪੰਜਾਬੀ ਮਾਸਟਰ), ਵਨੀਤਾ ਕਟਾਰੀਆ (ਹਿੰਦੀ ਮਿਸਟ੍ਰੈਸ), ਸ. ਰਵਿੰਦਰ ਸਿੰਘ (ਪੰਜਾਬੀ ਮਾਸਟਰ), ਜਤਿੰਦਰ ਕੌਰ (ਪੰਜਾਬੀ ਮਿਸਟ੍ਰੈਸ), ਗਗਨਜੋਤ ਕੌਰ (ਪੰਜਾਬੀ ਮਿਸਟ੍ਰੈਸ), ਕਵਿਤਾ ਰਾਣੀ(ਪੰਜਾਬੀ ਮਿਸਟ੍ਰੈਸ), ਰਾਖੀ (ਪੰਜਾਬੀ ਮਿਸਟ੍ਰੈਸ), ਇੰਦਰਜੀਤ ਕੌਰ (ਪ੍ਰੋਫ਼ੈਸਰ ਐਮ.ਆਰ.ਸਰਕਾਰੀ ਕਾਲਜ), ਸ. ਅਮਰਜੀਤ ਸਿੰਘ (ਪੰਜਾਬੀ ਮਾਸਟਰ), ਸ. ਦਲਜੀਤ ਸਭਰਵਾਲ, ਸ. ਗੁਰਬੀਰ ਸਿੰਘ ਦਾਰਾ, ਪ੍ਰੋ. ਸ਼ੇਰ ਸਿੰਘ, ਸੁਰਿੰਦਰ ਕੰਬੋਜ (ਸਵਾਹ ਵਾਲਾ), ਸ. ਗੁਰਛਿੰਦਰ ਸਿੰਘ, ਪ੍ਰੋ. ਗੁਰਜਿੰਦਰ ਕੌਰ ਅਤੇ ਸੁਰਿੰਦਰ ਕੁਮਾਰ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਸ. ਪਰਮਿੰਦਰ ਸਿੰਘ  ਖੋਜ ਅਫ਼ਸਰ ਨੇ ਜੇਤੂ ਵਿਦਿਆਰਥੀਆਂ ਦੇ ਨਾਵਾਂ ਦੀ ਘੋਸ਼ਣਾ ਕੀਤੀ। ਉਹਨਾਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਂ ਕ੍ਰਮਵਾਰ ਇਸ ਤਰ੍ਹਾਂ ਹਨ। ਵਰਗ (ੳ)-ਏਕਮਜੋਤ ਕੌਰ (ਸ.ਮਿ.ਸਕੂਲ ਹੌਜ ਖਾਸ), ਹੁਸਨਦੀਪ ਕੌਰ (ਸ.ਹਾ.ਸਕੂਲ ਨੂਰਸ਼ਾਹ), ਜੈਸਮੀਨ ਕੌਰ (ਸ.ਮਿ.ਸਕੂਲ ਹੌਜ ਖਾਸ), ਵਰਗ (ਅ)- ਰੇਣੁਕਾ (ਸ.ਸ.ਸ.ਸ. ਕਿੜਿਆਂ ਵਾਲਾ), ਐਸ਼ਮੀਤ ਕੌਰ (ਡੀ.ਏ.ਵੀ ਸਕੂਲ ਹਰੀਪੁਰਾ), ਜੈਸਮੀਨ ਕੌਰ (ਮਾਇਆ ਦੇਵੀ ਸਕੂਲ ਕੇਰਾ ਖੇੜਾ), ਵਰਗ (ੲ)- ਨਿਸ਼ੂ ਰਾਣੀ (ਗੋਪੀ ਚੰਦ ਆਰੀਆ ਮਹਿਲਾ ਕਾਲਜ, ਅਬੋਹਰ), ਸਿਮਰਨ (ਸਰਕਾਰੀ ਕਾਲਜ, ਅਬੋਹਰ), ਰਜਣਪ੍ਰੀਤ ਕੌਰ (ਗੋਪੀ ਚੰਦ ਆਰੀਆਮਹਿਲਾ ਕਾਲਜ, ਅਬੋਹਰ)।

LEAVE A REPLY

Please enter your comment!
Please enter your name here