
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਗਣੇਸ਼ ਉਤਸਵ ਨੂੰ ਲੈ ਕੇ ਸ਼ਨੀਵਾਰ ਨੂੰ ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ ਵਿਰਾਸਤੀ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ।ਸ਼ਨੀਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵੱਲੋਂ ਹਨੂਮੰਤ ਅਖਾੜਾ ਵਿਖੇ ਗਣੇਸ਼ ਉਤਸਵ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਵਰਕਰਾਂ ਵਲੋਂ ਜਲੰਧਰ ਬਾਈਪਾਸ ਤੋਂ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਬੈੰਡ ਬਾਜ਼ੀਆਂ ਨਾਲ ਹਨੂਮੰਤ ਅਖਾੜੇ ਤੱਕ ਲਿਆਉਂਦਾ ਗਿਆ। ਜਿੱਥੇ ਆਰਤੀ ਕਰਨ ਦੇ ਬਾਅਦ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਸਥਾਪਤ ਕੀਤਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਭਗਵਾਨ ਗਣੇਸ਼ ਦੀ ਪੂਜਾ ਅਰਚਨਾ ਕੀਤੀ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਦੱਸਿਆ ਕਿ ਗਣੇਸ਼ ਉਤਸਵ ਪ੍ਰੋਗਰਾਮ 7 ਤੋਂ ਲੈ ਕੇ 17 ਸਤੰਬਰ ਤੱਕ ਚੱਲੇਗਾ।

ਇਸ ਦੌਰਾਨ ਹਨੂੰਮੰਤ ਅਖਾੜਾ ਵਿਖੇ ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾਂ ਅਤੇ ਸਮਾਜ ਸੇਵੀਆਂ ਵੱਲੋਂ ਰੋਜ਼ਾਨਾ ਸਵੇਰੇ-ਸ਼ਾਮ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚੇਗੀ।ਜਿੱਥੇ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ।ਇਸ ਮੌਕੇ ਨਰੇਸ਼ ਪੰਡਿਤ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਕਿਸੇ ਵੀ ਧਾਰਮਿਕ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕੋਈ ਵੀ ਸੱਚੇ ਮਨ ਨਾਲ ਭਗਵਾਨ ਗਣੇਸ਼ ਜੀ ਦੀ ਕਰਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਸਰਪ੍ਰਸਤ ਮੰਗਤ ਰਾਮ ਭੋਲਾ,ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਉਪ ਪ੍ਰਧਾਨ ਵਿਜੇ ਗਰੋਵਰ, ਜ਼ਿਲ੍ਹਾ ਖ਼ਜ਼ਾਨਚੀ ਰਾਜ ਕੁਮਾਰ ਅਰੋੜਾ,ਜ਼ਿਲ੍ਹਾ ਸਹਿ ਸਰਪ੍ਰਸਤ ਸੰਜੇ ਸ਼ਰਮਾ,ਬਜਰੰਗ ਦਲ ਜ਼ਿਲ੍ਹਾ ਇੰਚਾਰਜ ਚੰਦਰ ਮੋਹਨ ਭੋਲਾ,ਜ਼ਿਲ੍ਹਾ ਉਪ ਪ੍ਰਧਾਨ ਚੰਦਨ ਸ਼ਰਮਾ,ਜ਼ਿਲ੍ਹਾ ਉਪ ਪ੍ਰਧਾਨ ਰਾਜੇਸ਼ ਸ਼ਰਮਾ,ਜ਼ਿਲ੍ਹਾ ਉਪ ਪ੍ਰਧਾਨ ਸੰਦੀਪ ਅਗਰਵਾਲ, ਜ਼ਿਲ੍ਹਾ ਉਪ ਪ੍ਰਧਾਨ ਮੁਨੀਸ਼ ਬਜਰੰਗੀ, ਸ਼ਹਿਰੀ ਪ੍ਰਧਾਨ ਮੋਹਿਤ ਜੱਸਲ,ਜ਼ਿਲ੍ਹਾ ਅਖਾੜਾ ਪ੍ਰਮੁੱਖ ਹਨੀ ਕੁਮਾਰ,ਜ਼ਿਲ੍ਹਾ ਵਿਦਿਆਰਥੀ ਪ੍ਰਮੁੱਖ ਕਵੀ ਬਜਾਜ,ਜ਼ਿਲ੍ਹਾ ਗਊ ਸੁਰੱਖਿਆ ਪ੍ਰਮੁੱਖ ਅਮਨਪ੍ਰੀਤ ਛਾਬੜਾ,ਜ਼ਿਲ੍ਹਾ ਸਹਿ-ਗਊ ਸੁਰੱਖਿਆ ਪ੍ਰਮੁੱਖ ਰਿੰਕੂ ਛਾਬੜਾ,ਸੌਰਭ, ਗੋਬਿਦ,ਸਤੀਸ਼,ਰਾਹੁਲ,ਦੀਪਕ ਮਰਵਾਹਾ, ਕੁੰਦਨ,ਸੰਜੂ,ਵਿੱਕੀ,ਹਨੀ,ਸੰਨੀ ਕਸ਼ਯਪ, ਵਿਸ਼ਾਲ,ਸੌਰਭ,ਆਸ਼ੂ,ਆਕਾਸ਼,ਅਸ਼ੋਕ ਅਤੇ ਜਸਕਰਨ ਸਮੇਤ ਕਈ ਪ੍ਰਮੁੱਖ ਵਰਕਰ ਹਾਜ਼ਰ ਸਨ।












