Monday, November 2, 2026
Home Latest ਟਰੈਕਟਰ ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਪਿਆ ਮਹਿੰਗਾ, ਨੌਜਵਾਨਾਂ ਨੇ...

ਟਰੈਕਟਰ ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਪਿਆ ਮਹਿੰਗਾ, ਨੌਜਵਾਨਾਂ ਨੇ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ

ਸ਼ਾਹਕੋਟ (ਦ ਸਟੈਲਰ ਨਿਊਜ਼)। ਸ਼ਾਹਕੋਟ ਦੇ ਪਿੰਡ ਨਿੱਜਰਪੁਰ ਵਿੱਚ ਬੀਤੀ ਸ਼ਾਮ ਟਰੈਕਟਰ ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਜਦੋਂ ਬਜ਼ੁਰਗ ਨੇ ਰੋਕਿਆ ਤਾਂ ਨੌਜ਼ਵਾਨਾਂ ਵੱਲੋਂ ਫੇਟ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਰਸ਼ਪਾਲ ਸਿੰਘ ਉਮਰ 63 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਇੱਕ ਨੌਜਵਾਨ ਆਪਣੇ ਤਿੰਨ ਰਿਸ਼ਤੇਦਾਰਾਂ ਨਾਲ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਟਰੈਕਟਰ ਪੂਰੀ ਸਪੀਡ ਨਾਲ ਭਜਾ ਕੇ ਪਿੰਡ ਦੇ ਲਗਾਤਾਰ ਚੱਕਰ ਲਗਾ ਰਿਹਾ ਸੀ ਤੇ ਸਟੰਟ ਮਾਰ ਰਿਹਾ ਸੀ ਤੇ ਜਦੋਂ ਬਜ਼ੁਰਗ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਬਜ਼ੁਰਗ ਨੂੰ ਟਰੈਕਟਰ ਦੀ ਫੇਟ ਮਾਰ ਦਿੱਤੀ ਤੇ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

Advertisements

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਨੌਜ਼ਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here