
ਫਾਜ਼ਿਲਕਾ (ਦ ਸਟੈਲਰ ਨਿਊਜ਼)। ਸਕੱਤਰ ਮਾਰਕਿਟ ਕਮੇਟੀ ਫਾਜ਼ਿਲਕਾ ਨੇ ਦੱਸਿਆ ਕਿ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਦਾਣਾ ਮੰਡੀਆਂ ਵਿਚੋਂ ਅਵਾਰਾ ਪਸ਼ੂ ਬਾਹਰ ਕੱਢ ਦਿੱਤੇ ਗਏ ਹਨ ਅਤੇ ਇਸ ਕੰਮ ਲਈ ਵਿਸ਼ੇਸ਼ ਤੌਰ ਤੇ ਆਦਮੀ ਰੱਖੇ ਗਏ ਹਨ।

ਇਹ ਆਦਮੀ ਦਾਣਾ ਮੰਡੀਆਂ ਦੇ ਗੇਟਾਂ ਤੋਂ ਪਸ਼ੂਆਂ ਨੂੰ ਵਾਪਸ ਮੋੜ ਕੇ ਮੰਡੀ ਵਿੱਚ ਦਾਖ਼ਲ ਨਹੀਂ ਹੋਣ ਦਿੰਦੇ। ਜਿਸ ਕਰਕੇ ਕਿਸਾਨਾਂ ਨੂੰ ਪਸ਼ੂਆਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਹੁਣ ਮੰਡੀ ਵਿਚੋਂ ਆਵਾਰਾ ਪਸ਼ੂ ਬਾਹਰ ਕੱਢਣ ਅਤੇ ਬਾਹਰੋਂ ਪਸ਼ੂਆਂ ਨੂੰ ਆਉਣ ਤੋਂ ਰੋਕਣ ਲਈ ਆਦਮੀ ਲੱਗੇ ਹੋਏ ਹਨ।











