Sunday, November 1, 2026
Home Hoshiarpur ਦੀਵਾਲੀ ਦੇ ਸ਼ੁਭ ਅਵਸਰ ਤੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈ: ਮੇਅਰ ਨਗਰ...

ਦੀਵਾਲੀ ਦੇ ਸ਼ੁਭ ਅਵਸਰ ਤੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈ: ਮੇਅਰ ਨਗਰ ਨਿਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੇਅਰ ਨਗਰ ਨਿਗਮ ਹੁਸ਼ਿਆਰਪੁਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਸ਼ਹਿਰ ਵਾਸੀਆਂ ਵਲੋਂ ਦੀਵਾਲੀ ਦਾ ਤਿਓਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਇਸ ਪਾਵਨ ਉਤਸਵ ਤੇ ਉਹਨਾਂ ਵਲੋਂ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਇਸ ਦਿੱਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਵਲੋਂ ਬਨਵਾਸ ਕੱਟਣ ਉਪਰੰਤ ਅਯੋਧਿਆ ਨਗਰੀ ਵਿਖੇ ਆਪਣੇ ਚਰਨ ਪਾਏ ਗਏ ਸਨ ਅਤੇ ਛੇਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਗਿਆ ਸੀ। ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਦੀਵਾਲੀ ਦੇ ਤਿਓਹਾਰ ਤੇ ਸ਼ਹਿਰ ਦੀਆਂ ਵੱਖ ਵੱਖ ਥਾਂਵਾ ਤੇ ਸ਼ਹਿਰ ਵਾਸੀਆਂ ਵਲੋਂ ਬੜੀ ਧੂਮਧਾਮ ਨਾਲ ਪਰਿਵਾਰ ਦੋਸਤਾ ਮਿੱਤਰਾ ਅਤੇ ਪੰਤਵੰਤੇ ਸੱਜਣਾ ਨਾਲ ਇਹ ਤਿਓਹਾਰ ਮਨਾਇਆ ਜਾਂਦਾ ਹੈ।

Advertisements

ਉਹਨਾਂ ਪਟਾਖੇ ਵੇਚਣ ਵਾਲਿਆਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਪਵਿੱਤਰ ਦਿਹਾੜੇ ਤੇ ਸਿਰਫ ਉਹਨਾਂ ਥਾਂਵਾ ਤੇ ਹੀ ਪਟਾਖੇ ਵੇਚੇ ਜਾਣ ਜੋ ਜਿਲ੍ਹਾਂ ਪ੍ਰਸ਼ਾਸਨ ਵਲੋਂ ਨਿਸ਼ਚਿਤ ਕੀਤੀਆ ਗਈਆ ਹਨ ਅਤੇ ਬਕਾਇਦਾ ਪਬਲਿਕ ਦੀ ਸੁਰੱਖਿਆ ਲਈ ਲਗਾਏ ਪਟਾਖੇ ਦੇ ਸਟਾਲਾ ਤੇ ਅੱਗ ਬਝਾਊ ਯੰਤਰਾਂ ਦਾ ਉੱਚੇਚੇ ਤੌਰ ਤੇ ਪ੍ਰਬੰਧ ਰੱਖਿਆ ਜਾਵੇ। ਇਸ ਤੋਂ ਇਲਾਵਾ ਉਹਨਾਂ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਆਪਣੀਆਂ ਰੇਹੜੀਆਂ/ਫੜੀਆਂ ਸੜ੍ਹਕ ਤੋਂ ਪਿੱਛੇ ਹਟਾ ਕੇ ਲਗਾਉਣ ਅਤੇ ਦੁਕਾਨਦਾਰ ਆਪਣੇ ਸਮਾਨ ਦੀ ਵਿਕਰੀ ਆਪਣੇ ਦੁਕਾਨ ਦੇ ਅੰਦਰ ਰੱਖ ਕੇ ਹੀ ਕਰਨ ਤਾਂ ਜੋ ਟਰੈਫਿਕ ਵਿਚ ਵਿਘਨ ਨਾ ਪਵੇ ਅਤੇ ਆਮ ਪਬਲਿਕ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਤੰਗ ਗਲੀਆਂ ਵਿਚ ਪਟਾਖੇ ਨਾ ਵਜਾਉਣ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਪ੍ਰਣ ਲੈਣ। ਉਹਨਾਂ ਨੇ ਇੱਕ ਵਾਰ ਫਿਰ ਦੀਵਾਲੀ ਦੇ ਪਵਿੱਤਰ ਦਿਹਾੜੇ ਤੇ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ।

LEAVE A REPLY

Please enter your comment!
Please enter your name here