Tuesday, October 20, 2026
Home Latest ਡੋਰ ਆਫ ਪੀਸ ਫਾਊਂਡੇਸ਼ਨ ਵੱਲੋਂ ਹੋਣਹਾਰ 25 ਵਿਦਿਆਰਥੀ ਸਨਮਾਨਿਤ 

ਡੋਰ ਆਫ ਪੀਸ ਫਾਊਂਡੇਸ਼ਨ ਵੱਲੋਂ ਹੋਣਹਾਰ 25 ਵਿਦਿਆਰਥੀ ਸਨਮਾਨਿਤ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਮਾਜ ਸੇਵੀ ਸੰਸਥਾ ਡੋਰ ਆਫ ਪੀਸ ਫਾਉਂਡੇਸ਼ਨ ਵੱਲੋਂ ਗਣਤੰਤਰ ਦਿਵਸ ਮੌਕੇ ਐਮ.ਸੀ.ਐਫ ਚਰਚ ਅਲੀ ਪੁਰ ਜਲੰਧਰ ਵਿਖੇ ਸੰਸਥਾ ਦੇ ਡਾਇਰੈਕਟਰ ਬ੍ਰਦਰ ਸੁਭਾਸ਼ ਬੈਂਸ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸੰਸਥਾ ਵੱਲੋਂ ਇਸ ਮੌਕੇ 25 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਬ੍ਰਦਰ ਸੰਜੇ ਵਰਮਾ ਨੇ ਦੱਸਿਆ ਕਿ ਜਿਹੜੇ ਬੱਚਿਆਂ ਬੋਰਡ ਦੇ ਇਮਤਿਹਾਨਾਂ ਵਿੱਚ ਚੰਗੇ ਅੰਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਨਾਮਣਾ ਖੱਟਿਆ ਹੈ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਹੈ।

Advertisements

ਇਸ ਮੌਕੇ ‘ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਅੱਜ ਦਾ ਦਿਨ ਬੜਾ ਮਹਾਨ ਦਿਨ ਹੈ ਕਿਉਂਕਿ ਸੰਵਿਧਾਨ ਲਾਗੂ ਹੋਣ ਨਾਲ ਦੱਬੇ ਕੁਚਲੇ ਲੋਕਾਂ ਲਈ ਇੱਕ ਉਮੀਦ ਜਾਗੀ ਸੀ। ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਵੱਲੋਂ ਭਾਰਤ ਦੇਸ਼ ਨੂੰ ਦਿੱਤੀ ਸੰਵਿਧਾਨਕ ਪ੍ਰਣਾਲੀ ਸਦਕਾ ਨਾਂ ਕੇਵਲ ਦੱਬੇ ਕੁਚਲੇ ਲੋਕ ਆਰਥਿਕ ਮੰਦਹਾਲੀ ਚੋਂ ਬਾਹਰ ਨਿਕਲ ਰਹੇ ਹਨ ਸਗੋਂ ਹਰੇਕ ਵਰਗ ਨੂੰ ਉਨਾਂ ਦੇ ਅਧਿਕਾਰ ਮਿਲੇ ਹਨ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੰਦੇ ਕਿਹਾ ਕਿ ਬਾਬਾ ਸਾਹਿਬ ਵੱਲੋਂ ਦਿੱਤੇ ਗਏ ਅਧਿਕਾਰਾਂ ਦਾ ਲਾਭ ਲੈਣ ਲਈ ਪੜ੍ਹ ਲਿਖ ਕੇ ਅੱਗੇ ਆਉਣ ਦੀ ਲੋੜ ਹੈ। ਡਾਇਰੈਕਟਰ ਸੁਭਾਸ਼ ਬੈਂਸ ਨੇ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕੇ ਜੇਕਰ ਕਿਸੇ ਸਮਾਜ ਦੇ ਲੋਕਾਂ ਦੀ ਤਰੱਕੀ ਦਾ ਅੰਦਾਜ਼ਾ ਲਗਾਉਣਾ ਹੈ ਤਾਂ ਉਸ ਸਮਾਜ ਦੀਆ ਔਰਤਾਂ ਦੀ ਹਾਲਤ ਦੇਖ ਕੇ ਲਗਾਇਆ ਜਾ ਸਕਦਾ ਹੈ। ਇਸੇ ਦਾ ਕਾਰਨ ਹੈ ਕਿ ਬੈਪਟਿਸਟ ਚੈਰੀਟੇਬਲ ਸੁਸਾਇਟੀ ਔਰਤਾਂ ਅਤੇ ਬੱਚਿਆਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here