Tuesday, October 20, 2026
Home Latest 6 ਕਾਰੋਬਾਰੀਆ ਨੂੰ ਜਰਨੇਟਰ ਹਟਾਉਣ ਸੰਬੰਧੀ ਨੋਟਿਸ ਕੀਤੇ ਜਾਰੀ, ਸ਼ਾਮ ਸਵੀਟਸ ਨੇ...

6 ਕਾਰੋਬਾਰੀਆ ਨੂੰ ਜਰਨੇਟਰ ਹਟਾਉਣ ਸੰਬੰਧੀ ਨੋਟਿਸ ਕੀਤੇ ਜਾਰੀ, ਸ਼ਾਮ ਸਵੀਟਸ ਨੇ ਹਟਾਇਆ ਜਰਨੇਟਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਨਗਰ ਨਿਗਮ ਕਮਿਸ਼ਨਰ, ਅਨੁਪਮ ਕਲੇਰ, ਆਈ.ਏ.ਐਸ, ਕਪੂਰਥਲਾ ਦੇ ਹੁਕਮਾਂ ਮੁਤਾਬਿਕ ਅਤੇ ਟ੍ਰੈਫਿਕ ਪੁਲਿਸ ਕਪੂਰਥਲਾ ਦੀ ਬੇਨਤੀ ਨੂੰ ਮੁੱਖ ਰਖਦੇ ਹੋਏ ਕਪੁਰਥਲਾ ਟਾਊਨ ਵਿਖੇ ਆਵਾਜਾਈ ਦੀ ਵਧਦੀ ਸਮੱਸਿਆ ਨੂੰ ਨਜਿੱਠਣ ਅਤੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸ਼ਹਿਰ ਵਿਖੇ ਬਾਹਰ/ਫੁੱਟਪਾਥ/ਸੜਕ/ਗਲੀ ਤੇ ਪਏ ਜਰਨੇਟਰ ਸੈਟ ਹਟਾਉਣ ਲਈ ਲਿਖਿਆ ਗਿਆ ਸੀ ਜਿਸ ਨੂੰ ਮੁੱਖ ਰਖਦੇ ਹੋਏ ਨਿਗਮ ਸਕੱਤਰ ਸ਼੍ਰੀ ਸੁਸ਼ਾਂਤ ਭਾਟੀਆ ਜੀ ਵਲੋ ਸ਼ਹਿਰ ਵਿੱਚ ਕਾਰੋਬਾਰੀਆ ਨੂੰ ਬਾਹਰ/ਫੁੱਟਪਾਥ/ਸੜਕ/ਗਲੀ ਤੇ ਪਏ ਜਰਨੇਟਰ ਸੈਟ ਰੱਖ ਕੇ ਟ੍ਰੈਫਿਕ ਦੀ ਆਵਾਜਾਈ ਵਿੱਚ ਵਿਗਨ ਪਾਉਣ ਤੇ ਪਹਿਲਾ ਵੀ 6 ਕਾਰੋਬਾਰੀਆ ਨੂੰ ਮਿਤੀ 08-01-25 ਅਤੇ ਦੁਬਾਰਾ ਮਿਤੀ 16-01-2025 ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਵਿੱਚ ਉਹਨਾਂ ਨੂੰ ਇਹ ਲਿਖਿਆ ਗਿਆ ਸੀ ਕਿ ਬਾਹਰ/ਫੁੱਟਪਾਥ/ਸੜਕ/ਗਲੀ ਤੇ ਪਏ ਜਰਨੇਟਰ ਸੈਟ ਰੱਖ ਕੇ ਟ੍ਰੈਫਿਕ ਦੀ ਆਵਾਜਾਈ ਵਿੱਚ ਵਿਘਨ ਪਾਇਆ ਜਾ ਰਿਹਾ ਹੈ ਜਿਸ ਕਾਰਨ ਆਪ ਵਲੋ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 246,246(ਓ) 1,2,3 ਅਧੀਨ ਬਾਹਰ/ਫੁੱਟਪਾਥ/ਸੜਕ/ਗਲੀ ਵਿੱਚ ਕੋਈ ਵੀ ਚੀਜ਼ ਰੱਖਣ ਤੇ ਮਨਾਹੀਯੋਗ ਹੈ ਜਿਸ ਸਬੰਧੀ ਉਹਨਾਂ ਨੂੰ 3 ਦਿਨ ਦੇ ਅੰਦਰ ਅੰਦਰ ਆਪਣੇ ਬਾਹਰ/ਫੁੱਟਪਾਥ/ਸੜਕ/ਗਲੀ ਤੇ ਪਏ ਜਰਨੇਟਰ ਸੈਟ ਹਟਾਉਣ ਲਈ ਕਿਹਾ ਗਿਆ ਸੀ ਪਰ ਉਹਨਾਂ ਵਲੋ ਦਿੱਤੇ ਗਏ ਸਮੇਂ ਅੰਦਰ ਜਰਨੇਟਰ ਸੈਟ ਨਹੀਂ ਹਟਾਏ ਗਏ।

Advertisements

ਇਹਨਾਂ ਨੋਟਿਸਾਂ ਦੇ ਨਾਲ ਮਿਤੀ 16 ਜਨਵਰੀ 2025 ਨੂੰ ਪਵਨ ਕੁਮਾਰ ਅਰੋੜਾ C/O ਸ਼ਾਮ ਸਵੀਟ ਨੂੰ ਵੀ ਜਰਨੇਟਰ ਸੈਟ ਹਟਾਉਣ ਲਈ ਨੋਟਿਸ ਦਿੱਤਾ ਗਿਆ ਸੀ। ਪਰ ਉਹਨਾਂ ਵਲੋ ਦਿੱਤੇ ਗਏ ਸਮੇਂ ਅੰਦਰ ਨਗਰ ਨਿਗਮ ਨਾਲ ਸਹਿਯੋਗ ਕਰਦੇ ਹੋਏ ਮਿਤੀ 29 ਜਨਵਰੀ 2025 ਨੂੰ ਅਪਣਾ ਜਰਨੇਟਰ ਸੈਟ ਹਟਾ ਲਿਆ ਗਿਆ ਅਤੇ ਇਸ ਦੇ ਨਾਲ ਨਗਰ ਨਿਗਮ ਵਲੋ ਬਾਕੀ ਜਿਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਉਹਨਾਂ ਵਲੋ ਆਪਣੇ ਜਰਨੇਟਰ ਸੈੱਟ ਨਹੀਂ ਹਟਾਏ ਗਏ ਸਬੰਧੀਂ ਅਪੀਲ ਕੀਤੀ ਗਈ ਕਿ ਨਗਰ ਨਿਗਮ ਨਾਲ ਅਪਣਾ ਸਹਿਯੋਗ ਕਰਦੇ ਹੋਏ ਆਪਣੇ ਜਰਨੇਟਰ ਸੈਟ 3 ਦਿਨ ਦੇ ਅੰਦਰ ਅੰਦਰ ਫੁੱਟਪਾਥ/ਸੜਕ/ਗਲੀ ਤੋ ਹਟਾ ਲੇ ਜਾਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਗਰ ਨਿਗਮ ਆਪਣੇ ਪੱਧਰ ਤੇ PMC ਐਕਟ 1976 ਅਧੀਨ ਧਾਰਾ 246,246 (ਓ) 1,2,3 ਕਾਨੂੰਨ ਮੁਤਾਬਿਕ ਤੁਹਾਡੇ ਵਲੋਂ ਕੀਤਾ ਗਿਆ ਕਬਜਾ ਹਟਾ ਦਵੇਗੀ ਅਤੇ ਇਸ ਕਾਰਵਾਈ ਦੌਰਾਨ ਹੋਏ ਹਰਜੇ/ਖਰਚੇ/ਨੁਕਸਾਨ ਦੇ ਤੁਸੀ ਖੁਦ ਜਿੰਮੇਵਾਰ ਹੋਵੋਗੇ ਜੇਕਰ ਨਗਰ ਨਿਗਮ ਆਪਣੇ ਪੱਧਰ ਤੇ ਕਾਰਵਾਈ ਕਰਦੇ ਜਰਨੇਟਰ ਸੈਟ ਹਟਾਵੇਗਾ ਤਾਂ ਅਮਲੇ ਸਮੇਤ ਮਸ਼ੀਨਰੀ ਦਾ ਆਉਣ ਵਾਲਾ ਖਰਚਾ ਪਾਰਟੀ ਪਾਸੋ ਵਸੂਲਿਆ ਜਾਵੇਗਾ। ਇਸ ਦੇ ਨਾਲ ਨਾਲ ਕਮਿਸ਼ਨਰ, ਸ੍ਰੀਮਤੀ ਅਨੁਪਮ ਕਲੇਰ ਜੀ ਵਲੋ ਸ਼ਹਿਰ ਵਿੱਚ ਕੰਮ ਕਰਦੇ ਕਾਰੋਬਾਰੀਆ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਆਪਣੇ ਬਾਹਰ/ਫੁੱਟਪਾਥ/ਸੜਕ/ਗਲੀ ਤੇ ਪਏ ਜਰਨੇਟਰ ਸੈਟ ਨੂੰ ਹਟਾ ਲਿਆ ਜਾਵੇ ਤਾਂ ਜੋ ਟ੍ਰੈਫਿਕ ਦੀ ਆਵਾਜਾਈ ਵਿੱਚ ਵਿਘਨ ਨਾ ਪੈ ਸਕੇ।

LEAVE A REPLY

Please enter your comment!
Please enter your name here