Monday, October 19, 2026
Home Latest ਕਾਰ ਸਵਾਰਾਂ ਨੇ ਕੁਲਬੀਰ ਜ਼ੀਰਾ ਤੇ ਚਲਾਈਆਂ ਗੋਲੀਆਂ

ਕਾਰ ਸਵਾਰਾਂ ਨੇ ਕੁਲਬੀਰ ਜ਼ੀਰਾ ਤੇ ਚਲਾਈਆਂ ਗੋਲੀਆਂ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਬੀਤੀ ਦੇਰ ਰਾਤ ਸਾਬਕਾ ਵਿਧਾਇਕ ਤੇ ਫ਼ਿਰੋਜ਼ਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਜ਼ੀਰਾ ਤੇ ਫ਼ਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਜੀਰਾ ਰੋਡ ਤੇ ਸਥਿਤ ਪਿੰਡ ਸ਼ੇਰਖਾ ਨਜ਼ਦੀਕ ਹੋਈ ਹੈ।

Advertisements

ਜਾਣਕਾਰੀ ਮੁਤਾਬਕ ਕੁਲਬੀਰ ਜ਼ੀਰਾ ਆਪਣੀ ਕਾਰ ਵਿੱਚ ਸਵਾਰ ਹੋ ਕੇ ਜ਼ੀਰਾ ਜਾ ਰਹੇ ਸਨ ਤੇ ਇਸ ਦੌਰਾਨ ਕ੍ਰੇਟਾ ਕਾਰ ਚਾਲਕਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਤੇ ਫਾਇਰੰਗ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਕੁਲਬੀਰ ਜ਼ੀਰਾ ਨੇ ਪੁਲਿਸ ਨੂੰ ਦਿੱਤੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here