Friday, October 30, 2026
Home Latest ਸ਼ਾਹਬਾਦ ਡੇਅਰੀ ਦੀਆਂ ਝੁੱਗੀਆਂ ਵਿੱਚ ਲੱਗੀ ਅੱਗ, ਸਾਰੀਆਂ ਝੁੱਗੀਆਂ ਸੜ ਕੇ ਹੋਇਆ...

ਸ਼ਾਹਬਾਦ ਡੇਅਰੀ ਦੀਆਂ ਝੁੱਗੀਆਂ ਵਿੱਚ ਲੱਗੀ ਅੱਗ, ਸਾਰੀਆਂ ਝੁੱਗੀਆਂ ਸੜ ਕੇ ਹੋਇਆ ਸੁਆਹ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿੱਚ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਬਾਦ ਡੇਅਰੀ ਖੇਤਰ ਦੇ ਰੋਹਿਣੀ ਸੈਕਟਰ-27 ਨਜ਼ਦੀਕ ਇਕੱਠੇ 100 ਤੋਂ ਵੱਧ ਝੁੱਗੀਆਂ ਹਨ ਤੇ ਇਸ ਦੌਰਾਨ ਅਚਾਨਕ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਕੁ ਭਿਆਨਕ ਸੀ ਕਿ ਕਰੀਬ 80 ਝੁੱਗੀਆਂ ਵਿੱਚ ਫੈਲ ਗਈ। ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ।

Advertisements

ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਸੂਚਨਾ ਦਿੱਤੀ, ਫ਼ਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਸਾਰੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here