Monday, October 19, 2026
Home Latest ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੁਜਗਾਰ ਤੇ ਪਲੇਸਮੈਂਟ ਕੈਂਪ 28...

ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੁਜਗਾਰ ਤੇ ਪਲੇਸਮੈਂਟ ਕੈਂਪ 28 ਫਰਵਰੀ ਨੂੰ

The Stellar News Logo

ਫਾਜਿਲਕਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਫਸਰ ਵੈਸ਼ਾਲੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪਲੇਸਮੈਂਟ ਅਫਸਰ ਰਾਜ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨ ਜੋ ਆਪਣਾ ਕਾਰੋਬਾਰ (ਸਵੈ-ਰੁਜ਼ਗਾਰ) ਸ਼ੁਰੂ ਕਰਨ ਦੇ ਚਾਹਵਾਨ ਹਨ ਅਤੇ ਐਜਾਇਲ ਹਰਬਲ ਕੰਪਨੀ ਵੱਲੋਂ ਵੈਲਨੈੱਸ ਸਲਾਹਕਾਰ, ਸਹਾਇਕ ਮੈਨੇਜਰ ਦੀ ਅਸਾਮੀ ਲਈ ਸਿਲੈਕਸ਼ਨ 28 ਜਨਵਰੀ ਨੂੰ ਪਲੇਸਮਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਅਸਾਮੀਆਂ ਅਤੇ  ਆਪਣਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਆਪਣੇ ਦਸਤਾਵੇਜ ਦੀ ਫੋਟੋ ਕਾਪੀ ਲੈਕੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਮਾ ਕਰਵਾ ਸਕਦੇ ਹਨ। ਇਸ ਲਈ ਯੋਗਤਾ 10ਵੀ ਹੋਣੀ ਜਰੂਰੀ ਹੈ। ਉਮਰ ਹੱਦ 19 ਤੋਂ 35 ਸਾਲ ਹੋਣੀ ਚਾਹੀਦੀ ਹੈ।

Advertisements

ਇਸ ਅਸਾਮੀ ਲਈ ਨੌਕਰੀ ਦਾ ਸਥਾਨ ਸਾਰੇ ਪੰਜਾਬ ਵਿੱਚ ਕਿਤੇ ਵੀ ਹੋ ਸਕਦੀ ਹੈ  ਚਾਹਵਾਨ ਪ੍ਰਾਰਥੀ ਆਪਣਾ ਦਸਤਾਵੇਜ ਨਾਲ ਲੇਕੇ ਲੋਨ (loan) ਲਈ ਅਤੇ ਇੰਟਰਵਿਊ ਲਈ ਦਿਨ ਸ਼ੁਕਰਵਾਰ ਨੂੰ , ਸਮਾਂ ਸਵੇਰੇ 10.00 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 502 ਚੋਥੀ ਮੰਜ਼ਿਲ ਡੀ.ਸੀ. ਕੰਪਲੈਕਸ ਫਾਜ਼ਿਲਕਾ ਵਿਖੇ ਪਹੁੰਚ ਸਕਦੇ ਹਨ। ਵੇਧੇਰੇ ਜਾਣਕਾਰੀ ਲਈ 8906022220,09814543684 ਅਤੇ 7986115001 ਤੇ ਸੰਪਰਕ ਕੀਤਾ ਜਾ ਸਕਦਾ ਹੈ

LEAVE A REPLY

Please enter your comment!
Please enter your name here