Tuesday, October 20, 2026
Home Latest ਸਰਪੰਚ, ਪਟਵਾਰੀ, ਨੰਬਰਦਾਰ ਤੇ ਕੌਂਸਲਰ ਵੀ ਦਸਤਾਵੇਜ਼ਾਂ ਦੀ ਕਰ ਸਕਦੇ ਹਨ ਆਨਲਾਈਨ...

ਸਰਪੰਚ, ਪਟਵਾਰੀ, ਨੰਬਰਦਾਰ ਤੇ ਕੌਂਸਲਰ ਵੀ ਦਸਤਾਵੇਜ਼ਾਂ ਦੀ ਕਰ ਸਕਦੇ ਹਨ ਆਨਲਾਈਨ ਵੈਰੀਫਿਕੇਸ਼ਨ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਵਿੱਚ ਸਰਪੰਚਾਂ, ਪਟਵਾਰੀਆਂ, ਨੰਬਰਦਾਰਾਂ ਅਤੇ ਕੌਂਸਲਰਾਂ ਦੀ ਕੀਤੀ ਜਾਂਦੀ ਵੈਰੀਫਿਕੇਸ਼ਨ ਦਾ ਕੰਮ ਵੀ ਹੁਣ ਆਨਲਾਈਨ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲਾਂ ਇਹ ਵੈਰੀਫਿਕੇਸ਼ਨ ਕੇਵਲ ਦਸਤੀ ਕਰਵਾਈ ਜਾਂਦੀ ਸੀ, ਜਿਸ ਕਾਰਨ ਵੱਧ ਸਮਾਂ ਲੱਗਦਾ ਸੀ, ਪਰ ਹੁਣ ਇਹ ਕੰਮ ਆਨਲਾਈਨ ਕਰ ਦਿੱਤਾ ਗਿਆ ਹੈ ਅਤੇ ਉਕਤ ਪਤਵੰਤੇ ਆਪਣੇ ਮੋਬਾਈਲ ਫ਼ੋਨ ਤੋਂ ਇਹ ਵੈਰੀਫਿਕੇਸ਼ਨ ਸਕਿੰਟਾਂ ਵਿੱਚ ਕਰ ਸਕਦੇ ਹਨ, ਜਿਸ ਨਾਲ ਕਿਸੇ ਵੀ ਸੇਵਾ ਨੂੰ ਪੂਰਾ ਕਰਨ ਵਿੱਚ ਸਮਾਂ ਬਹੁਤ ਘੱਟ ਜਾਵੇਗਾ। ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਵੈਰੀਫਿਕੇਸ਼ਨ ਸਬੰਧੀ ਸਰਪੰਚਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

Advertisements

ਉਨ੍ਹਾਂ ਨੂੰ ਦੱਸਿਆ ਕਿ ਸਾਡੇ ਵੱਲੋਂ ਤਿਆਰ ਕੀਤੀ ਗਈ ਟੈਕਨੀਕਲ ਟੀਮ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਪਹੁੰਚ ਕੇ ਸਰਪੰਚਾਂ ਨੂੰ ਇਸ ਵੈਰੀਫਿਕੇਸ਼ਨ ਤੋਂ ਇਲਾਵਾ ਹੋਰ ਡਿਜੀਟਲ ਸੇਵਾਵਾਂ ਦੀ ਜਾਣਕਾਰੀ ਦੇ ਰਹੀ ਹੈ, ਤਾਂ ਜੋ ਉਹ ਇਹਨਾਂ ਸੇਵਾਵਾਂ ਦਾ ਲਾਭ ਆਪਣੇ ਪਿੰਡ ਅਤੇ ਪਿੰਡ ਵਾਸੀਆਂ ਲਈ ਲੈ ਸਕਣ। ਉਨ੍ਹਾਂ ਦੱਸਿਆ ਕਿ ਇਸ ਨਾਲ ਹੁਣ ਦਸਤਾਵੇਜ਼ ਦੀ ਆਨਲਾਈਨ ਟਰੈਕਿੰਗ ਵੀ ਹੋ ਸਕੇਗੀ ਕਿ ਉਕਤ ਫਾਈਲ ਇਸ ਵੇਲੇ ਕਿਸ ਕਰਮਚਾਰੀ ਕੋਲ ਪੈਂਡਿੰਗ ਪਈ ਹੈ, ਜਿਸ ਨਾਲ ਕੰਮ ਵਿੱਚ ਪਾਰਦਰਸ਼ਤਾ ਵੀ ਆਵੇਗੀ। ਇਸ ਤੋਂ ਇਲਾਵਾ ਕਿਸੇ ਵੀ ਨਾਗਰਿਕ ਨੂੰ ਇਸ ਵੈਰੀਫਿਕੇਸ਼ਨ ਲਈ ਆਪਣੇ ਇਲਾਕੇ ਦੇ ਸਰਪੰਚ ਜਾਂ ਨੰਬਰਦਾਰ ਦੇ ਘਰ ਜਾਣ ਦੀ ਲੋੜ ਨਹੀਂ ਪਵੇਗੀ, ਬਲਕਿ ਉਸ ਨਾਲ ਟੈਲੀਫ਼ੋਨ ਉੱਤੇ ਰਾਬਤਾ ਕਰਕੇ ਇਹ ਵੈਰੀਫਿਕੇਸ਼ਨ ਪੂਰੀ ਕਰਵਾਈ ਜਾ ਸਕੇਗੀ।

LEAVE A REPLY

Please enter your comment!
Please enter your name here