
ਨੋਇਡਾ (ਦ ਸਟੈਲਰ ਨਿਊਜ਼)। ਨੋਇਡਾ ਦੇ ਗੌਤਮ ਬੁੱਧ ਨਗਰ ਵਿੱਚ ਤੂਫ਼ਾਨ ਅਤੇ ਭਾਰੀ ਮੀਂਹ ਕਾਰਨ 2 ਸਾਲ ਦੇ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਸੁਨੀਤਾ ਉਮਰ 50 ਸਾਲ ਤੇ ਉਸਦੇ 2 ਪੋਤੇ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਕਾਰਨ ਨੋਇਡਾ ਵਿੱਚ ਕਈ ਘੰਟਿਆਂ ਤੱਕ ਬਿਜਲੀ ਸਪਲਾਈ ਠੱਪ ਰਹੀ ਤੇ ਕਈ ਥਾਵਾਂ ਤੇ ਦਰੱਖਤ, ਬਿਜਲੀ ਦੇ ਖੰਭੇ ਅਤੇ ਮੋਬਾਈਲ ਫ਼ੋਨ ਟਾਵਰ ਸੜਕ ਤੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਤੂਫ਼ਾਨ ਕਾਰਨ ਸੂਰਜਪੁਰ ਥਾਣਾ ਖੇਤਰ ਦੇ ਓਮੀਕਰੋਨ 3 ਸੈਕਟਰ ਵਿੱਚ ਸਥਿਤ ‘ਮਿਗਸਨ ਅਲਟੀਮੋ ਸੋਸਾਇਟੀ’ ਦੀ 22ਵੀਂ ਮੰਜ਼ਿਲ ਤੇ ਰੱਖੀ ਲੋਹੇ ਦੀ ਗਰਿੱਲ ਡਿੱਗ ਗਈ, ਜਿਸ ਕਾਰਨ ਪਾਰਕ ਵਿੱਚ ਸੈਰ ਕਰ ਰਹੀ ਸੁਨੀਤਾ ਤੇ ਉਸਦੇ 2 ਪੋਤੇ ਤੇ ਉਹ ਗਰਿੱਲ ਡਿੱਗ ਗਈ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤਿੰਨਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।












