Tuesday, October 20, 2026
Home Chandigarh ਇਰਾਨ ‘ਚ ਅਗਵਾ ਕੀਤੇ ਤਿੰਨ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਪੁਲਿਸ ਨੇ ਸੁਰੱਖਿਅਤ...

ਇਰਾਨ ‘ਚ ਅਗਵਾ ਕੀਤੇ ਤਿੰਨ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਪੁਲਿਸ ਨੇ ਸੁਰੱਖਿਅਤ ਬਚਾਇਆ, ਜਲਦ ਪਰਤਣਗੇ ਭਾਰਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਇਰਾਨ ਵਿੱਚ ਪਿਛਲੇ ਮਹੀਨੇ ਅਗਵਾ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਹ ਜਾਣਕਾਰੀ ਭਾਰਤ ਵਿੱਚ ਇਰਾਨੀ ਦੂਤਾਵਾਸ ਵੱਲੋਂ ਦਿੱਤੀ ਗਈ ਹੈ। ਦੂਤਾਵਾਸ ਨੇ ਤੇਹਰਾਨ ਅਧਾਰਤ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ  ਅਗਵਾ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਪੁਲਿਸ ਨੇ ਸੁਰੱਖਿਅਤ ਬਚਾ ਲਿਆ ਹੈ। ਭਾਰਤੀ ਮਿਸ਼ਨ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਤਿੰਨਾਂ ਦੇ ਜਲਦੀ ਹੀ ਭਾਰਤ ਵਾਪਸ ਆਉਣ ਦੀ ਉਮੀਦ ਹੈ।

Advertisements

ਇਰਾਨੀ ਦੂਤਾਵਾਸ ਨੇ ਲਿਖਿਆ: “ਗੁੰਮ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਤੇਹਰਾਨ ਪੁਲਿਸ ਨੇ ਬਚਾ ਲਿਆ ਹੈ।” ਇਹ ਵੀ ਕਿਹਾ ਗਿਆ ਕਿ ਇਰਾਨੀ ਮੀਡੀਆ ਮੁਤਾਬਕ ਇਹ ਤਿੰਨ ਭਾਰਤੀ ਨੌਜਵਾਨ ਇੱਕ ਪੁਲਿਸ ਆਪਰੇਸ਼ਨ ਦੌਰਾਨ ਮਿਲੇ ਹਨ। ਤੇਹਰਾਨ ਅਧਾਰਤ ਨਿਊਜ਼ ਏਜੰਸੀ ਨੇ ਰਿਪੋਰਟ ਕੀਤਾ ਕਿ ਤਿੰਨ ਭਾਰਤੀ ਨੌਜਵਾਨ ਦੱਖਣੀ ਤੇਹਰਾਨ ਦੇ ਵਾਰਾਮਿਨ ਇਲਾਕੇ ਵਿੱਚ ਹੋਈ ਪੁਲਿਸ ਕਾਰਵਾਈ ਦੌਰਾਨ ਹੋਸਟੇਜ ਬਣਾਉਣ ਵਾਲਿਆਂ ਦੇ ਕਬਜ਼ੇ ਤੋਂ ਸਹੀ ਸਲਾਮਤ ਬਚਾਏ ਗਏ।

ਈਰਾਨ ਵਿੱਚ ਭਾਰਤੀ ਦੂਤਾਵਾਸ ਨੂੰ ਪੰਜਾਬ ਤੋਂ ਤਿੰਨ ਨੌਜਵਾਨਾਂ ਦੇ ਅਗਵਾ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਇਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਨੇ ਆਰੋਪ ਸੀ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਅਗਵਾ ਕੀਤਾ ਗਿਆ ਅਤੇ ਉਨ੍ਹਾਂ ਤੋਂ ਫਿਰੌਤੀ ਮੰਗੀ ਗਈ ਸੀ। ਈਰਾਨ ਵਿੱਚ ਭਾਰਤੀ ਦੂਤਾਵਾਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਈਰਾਨੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਤਿੰਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਲੱਭ ਲੈਣ। ਭਾਰਤੀ ਮਿਸ਼ਨ ਨੂੰ ਈਰਾਨ ਤੋਂ ਅਧਿਕਾਰਤ ਚੈਨਲਾਂ ਰਾਹੀਂ ਮਾਮਲੇ ਬਾਰੇ ਸੂਚਿਤ ਕੀਤਾ ਜਾ ਰਿਹਾ ਸੀ। ਦੱਸ ਦੇਈਏ ਕਿ ਤਿੰਨੋਂ ਨੌਜਵਾਨ ਪੰਜਾਬ ਦੇ ਸੰਗਰੂਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਸਨੀਕ ਹਨ।

LEAVE A REPLY

Please enter your comment!
Please enter your name here