Monday, November 2, 2026
Home Hoshiarpur ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰਨ ਵਾਲੇ ਮੈਂਬਰਾਂ ਦਾ ਸਫਾਈ ਕਰਮਚਾਰੀ ਯੂਨੀਅਨ...

ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰਨ ਵਾਲੇ ਮੈਂਬਰਾਂ ਦਾ ਸਫਾਈ ਕਰਮਚਾਰੀ ਯੂਨੀਅਨ ਨੇ ਕੀਤਾ ਧੰਨਵਾਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਫਾਈ ਕਰਮਚਾਰੀ ਯੂਨੀਅਨ ਦੇ ਦਫਤਰ ਵਿੱਚ ਇੱਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਉਪ ਪ੍ਰਧਾਨ ਸੋਮਨਾਥ ਆਦੀਆ ਵੱਲੋਂ ਕੀਤੀ ਗਈ। ਜਿਸ ਵਿੱਚ ਯੂਨੀਅਨ ਮੈਂਬਰਾ ਤੇ ਉਪ ਪ੍ਰਧਾਨ ਵਲੋਂ ਐਮ.ਸੀ. ਸਾਹਿਬਾਨਾ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਬੀਤੇ ਦਿਨੀ ਕਿਸੀ ਚਿੰਤਾਜਨਕ ਮਤੇ ਦਾ ਵਿਰੋਧ ਕਰਕੇ ਹਾਊਸ ਦੀ ਮੀਟਿੰਗ ਦਾ ਬਾਈਕਾਟ ਕੀਤਾ। ਇਸ ਦੇ ਨਾਲ ਹੀ ਉਪ ਪ੍ਰਧਾਨ ਸੋਮਨਾਥ ਆਦੀਆ ਵਲੋਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੋਈ ਵੀ ਇਸ ਤਰ੍ਹਾਂ ਦਾ ਮਤਾ ਹਾਊਸ ਵਿੱਚ ਨਾ ਲਿਆਂਦਾ ਜਾਵੇ ਜੋ ਨਗਰ ਨਿਗਮ ਦੇ ਕਰਮਚਾਰੀਆਂ ਤੇ ਸ਼ਹਿਰ ਦੇ ਹਿੱਤ ਵਿੱਚ ਨਾ ਹੋਵੇ।

Advertisements

ਜੇਕਰ ਨਗਰ ਨਿਗਮ ਪ੍ਰਸ਼ਾਸਨ ਕਿਸੀ ਦਬਾਅ ਹੇਠਾਂ ਭਵਿੱਖ ਵਿੱਚ ਕੋਈ ਵੀ ਇਸ ਪ੍ਰਕਾਰ ਦਾ ਮਤਾ ਜਾਂ ਕੋਈ ਪਾਲਿਸੀ ਲਿਆਂਦਾ ਹੈ ਤਾਂ ਸਫਾਈ ਕਰਮਚਾਰੀ ਯੂਨੀਅਨ ਇਸ ਦਾ ਵਿਰੋਧ ਕਰੇਗੀ , ਜਿਸ ਦੀ ਜਿੰਮੇਵਾਰੀ ਨਗਰ ਨਿਗਮ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਤੇ ਸੀਨਿਅਰ ਉਪ ਪ੍ਰਧਾਨ ਵਿਕਰਮਜੀਤ , ਸਰਦਾਰ ਕੁਲਵੰਤ ਸਿੰਘ ਸੈਣੀ , ਜੈ ਗੋਪਾਲ, ਦੇਵ ਕੁਮਾਰ , ਹਰਬਿਲਾਸ , ਪਰਦੀਪ ਕੁਮਾਰ , ਨਵੀਨ ਕੁਮਾਰ ਆਦਿ ਸ਼ਾਮਲ ਸਨ । 

LEAVE A REPLY

Please enter your comment!
Please enter your name here