
ਹੁਸ਼ਿਆਰਪੁਰ-ਕਮਾਹੀ ਦੇਵੀ (ਦ ਸਟੈਲਰ ਨਿਊਜ਼)। ਪਿਛਲੇ ਹਫਤੇ ਸਰਕਾਰੀ ਸਕੂਲਾਂ ਦੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਰੈਡ ਰਿਬਨ ਕੁਇਜ਼ ਕੰਪਟੀਸ਼ਨ ਦੇ ਜਿਲਾ ਪੱਧਰੀ ਮੁਕਾਬਲੇ ਜੋ ਕਿ ਡੀ ਏ ਵੀ ਸੀਨੀਅਰ ਸੈਕਡਰੀ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਜਿਸ ਵਿੱਚ ਕਮਾਹੀ ਦੇਵੀ ਸਕੂਲ ਦੀਆਂ ਗਿਆਰਵੀਂ ਜਮਾਤ ਦੀਆਂ ਸਾਇੰਸ ਦੀਆਂ ਦੋ ਵਿਦਿਆਰਥਣਾ ਪ੍ਰਾਚੀ ਭਾਟੀਆ ਅਤੇ ਰੀਤੀਕਾ ਨੇ ਭਾਗ ਲਿਆ। ਕੁਇਜ਼ ਮੁਕਾਬਲੇ ਲਈ ਵਿਸ਼ਾ ਏਡਜ, ਕਿਸ਼ੋਰ ਸਿੱਖਿਆ ਅਤੇ ਬਾਲਗ ਸਿੱਖਿਆ ਨੂੰ ਚੁਣਿਆ ਗਿਆ।

ਇਸ ਸਖਤ ਮੁਕਾਬਲੇ ਵਿੱਚ ਕਮਾਹੀ ਦੇਵੀ ਸਕੂਲ ਨੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ। ਜਿਲਾ ਸਿੱਖਿਆ ਅਫਸਰ ਸੈਕਡਰੀ ਸਿੱਖਿਆ ਸ਼੍ਰੀਮਤੀ ਲਲਿਤਾ ਅਰੋੜਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਅਤੇ ਤਿੰਨ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵੀ ਭੇਂਟ ਕੀਤੀ।
ਸਕੂਲ ਦੇ ਬਾਓਲੋਜੀ ਲੈਕਚਰਾਰ ਬਲਜਿੰਦਰ ਸਿੰਘ ਅਤੇ ਕੈਮਿਸਟਰੀ ਲੈਕਚਰਰ ਸੂਰਜ ਪ੍ਰਕਾਸ਼ ਨੇ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਈ। ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਨੂੰ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਰਾਜੇਸ਼ ਸਿੰਘ ਨੇ ਸਨਮਾਨਿਤ ਕੀਤਾ ਅਤੇ ਬਾਕੀ ਬੱਚਿਆਂ ਨੂੰ ਵੀ ਇਹਨਾਂ ਬੱਚਿਆਂ ਵਾਂਗ ਪ੍ਰੇਰਨਾ ਲੈਣ ਲਈ ਉਤਸਾਹਿਤ ਕੀਤਾ। ਇਸ ਮੌਕੇ ਵਿਜੇ ਕੁਮਾਰ ਸ਼ਰਮਾ, ਸੰਦੀਪ ਸਿੰਘ, ਜਗਜੀਤ ਸਿੰਘ, ਸਤਵਿੰਦਰ ਸਿੰਘ ਰਾਣਾ ,ਅਜੇ ਕੁਮਾਰ ਸ਼ਰਮਾ, ਸੋਹਨ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।










