
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਹਾਦਸੇ ਦੇ ਮਾਮਲੇ ‘ਚ ਪੁਲਿਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਇੱਕ DDR ਵੀ ਦਰਜ ਕੀਤੀ ਗਈ ਹੈ ਜਿਸ ਵਿੱਚ ਪਰਿਵਾਰਿਕ ਮੈਂਬਰਾਂ ਨੇ ਇੱਕ ਪ੍ਰਾਈਵੇਟ ਹਸਪਤਾਲ ‘ਤੇ ਸਮੇਂ ‘ਤੇ ਢੰਗ ਨਾਲ ਇਲਾਜ ਨਾ ਕਰਨ ਦੇ ਗੰਭੀਰ ਰਾਜਵੀਰ ਜਵੰਦਾ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਤੇ ਲਗਾਏ ਗੰਭੀਰ ਆਰੋਪ ਲਗਾਏ ਹਨ।

ਪਿੰਜੌਰ ਥਾਣੇ ਦੇ SHO ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਰਾਜਵੀਰ ਜਵੰਦਾ ਦੇ ਨਾਲ ਕੁੱਲ ਪੰਜ ਲੋਕ ਸਨ, ਤਿੰਨ ਅੱਗੇ ਅਤੇ ਦੋ ਪਿੱਛੇ ਚੱਲ ਰਹੇ ਸਨ। ਉਹਨਾਂ ਦੀ ਸਪੀਡ ਲਗਭਗ 60 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਅਚਾਨਕ ਇੱਕ ਆਵਾਰਾ ਪਸ਼ੂ ਸੜਕ ‘ਤੇ ਆ ਗਿਆ, ਜਿਸ ਕਰਕੇ ਬੈਲੈਂਸ ਵਿਗੜ ਗਿਆ। SHO ਨੇ ਇਹ ਵੀ ਕਿਹਾ ਕਿ ਹਾਦਸੇ ਵਾਲੇ ਇਲਾਕੇ ਦੀ ਸੜਕ ਦੀ ਹਾਲਤ ਵੀ ਠੀਕ ਨਹੀਂ ਸੀ।
ਦੂਜੇ ਪਾਸੇ, ਸੁਖ ਦਰਸ਼ਨ ਸਿੰਘ ਨੇ ਆਪਣੇ ਬਿਆਨ ‘ਚ ਕਿਹਾ ਕਿ ਹਾਦਸੇ ਤੋਂ ਬਾਅਦ ਰਾਜਵੀਰ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ‘ਚ ਲਿਜਾਇਆ ਗਿਆ ਸੀ, ਪਰ ਉੱਥੇ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਹਾਲਤ ਵਿਗੜਦੀ ਵੇਖਕੇ ਉਸਨੂੰ ਸੈਕਟਰ-6, ਪੰਚਕੂਲਾ ਭੇਜਿਆ ਗਿਆ ਅਤੇ ਬਾਅਦ ‘ਚ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜੇ ਪ੍ਰਾਈਵੇਟ ਹਸਪਤਾਲ ‘ਚ ਸਮੇਂ ਸਿਰ ਸਹੀ ਇਲਾਜ ਕੀਤਾ ਜਾਂਦਾ ਤਾਂ ਸ਼ਾਇਦ ਰਾਜਵੀਰ ਦੀ ਜਾਨ ਬਚ ਸਕਦੀ ਸੀ।












