Tuesday, November 3, 2026
Home Latest ‘ਮਹਾਭਾਰਤ ਦੇ ਕਰਨ’ ਪੰਕਜ ਧੀਰ ਦਾ ਹੋਇਆ ਦੇਹਾਂਤ

‘ਮਹਾਭਾਰਤ ਦੇ ਕਰਨ’ ਪੰਕਜ ਧੀਰ ਦਾ ਹੋਇਆ ਦੇਹਾਂਤ

ਮੁੰਬਈ (ਦ ਸਟੈਲਰ ਨਿਊਜ਼)।  ‘ਮਹਾਭਾਰਤ’ ਵਿੱਚ ਮਹਾਂਬਲੀ ਕਰਨ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 68 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਏ। ਜ਼ਿਕਰਯੋਗ ਹੈ ਕਿ ਪੰਕਜ ਧੀਰ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਪੰਕਜ ਧੀਰ ਨੇ ਹਿੰਦੀ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਵਿਚ ਕੰਮ  ਕੀਤਾ। ਉਨ੍ਹਾਂ ਨੇ ‘ਚੰਦਰਕਾਂਤਾ, ਯੁੱਗ ਦ ਗ੍ਰੇਟ ਮਰਾਠਾ’ ਅਤੇ ‘ਬੜੋ ਬਹੂ’ ਵਰਗੇ ਸੀਰੀਅਲਾਂ ਵਿਚ ਕੰਮ ਕਰਦੇ ਹੋਏ ਦੇਖਿਆ।

Advertisements

ਉਹ ‘ਆਸ਼ਿਕ ਅਵਾਰਾ’,‘ਸੜਕ’, ‘ਸੋਲਜ਼ਰ’ ਅਤੇ ਬਾਦਸ਼ਾਹ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਏ ਸਨ। ਪੰਕਜ ਧੀਰ ਦੇ ਪੁੱਤਰ ਨਿਕਿਤਿਨ ਧੀਰ ਵੀ ਅਭਿਨੇਤਾ ਹਨ।
 

LEAVE A REPLY

Please enter your comment!
Please enter your name here