
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵਲੋਂ ਭਾਗਿਆ ਤਾਰਾ ਚੈਰੀਟੇਬਲ ਟਰੱਸਟ ਹੁਸ਼ਿਆਰਪੁਰ ਵਿਖੇ ਤੇ ਪ੍ਰਧਾਨ ਟਿਮਾਟਨੀ ਆਹਲੂਵਾਲੀਆ ਦੀ ਅਗਵਾਈ ਵਿਚ ਪੇਂਟਿੰਗ ਪ੍ਰਤੀਯੋਗਤਾ ਕਰਾਈ ਗਈ। ਇਸ ਸਮਰੋਹ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਜਿਲਾਂ 3070 ਦੇ ਗਵਰਨਰ ਰੋਟੇਰੀਅਨ ਰੋਹਿਤ ਓਬਰਾਏ ਦੇ ਤੋਰ ਤੇ ਸ਼ਾਮਿਲ ਹੋਏ ਅਤੇ ਪੂਰਵ ਜਿਲਾ ਗਵਰਨਰ ਸੁਰਿੰਦਰ ਬਿਜ, ਜੀ.ਐਸ ਬਾਵਾ ਅਤੇ ਅਰੁਣ ਜੈਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਸ ਵਿਚ ਬੱਚਿਆਂ ਨੇ ਆਪਣੇ ਹੁਨਰ ਦਾ ਪ੍ਰਦਸ਼ਨ ਕੀਤਾ । ਕਲੱਬ ਵਲੋ ਲੈਂਪੀ ਆਹਲੂਵਾਲੀਆ, ਸਨੇਹ ਜੈਨ ਅਤੇ ਨੀਨਾ ਜੈਨ ਨੇ ਬਤੌਰ ਜੱਜਾਂ ਦੀ ਭੂਮਿਕਾ ਨਿਭਾਈ।

ਇਸ ਪ੍ਰਤੀਯੋਗਤਾ ਵਿਚ 30 ਵਿਦਿਆਰਥੀਆਂ ਨੇ ਭਾਗ ਲਿਆ। ਜਿਹਨਾਂ ਨੇ ਪੇਂਟਿੰਗ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਅਤੇ ਗਿੱਧਾ ਪ੍ਰਸਤੁਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਪਹਿਲੇ, ਦੂਜੇ ਤੇ ਤੀਜੇ ਸਥਾਨ ਦੇ ਇਨਾਮ ਸਮਰੁਤੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਅਤੇ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਇਨਾਮ ਅਤੇ ਰਿਫਰੈਸ਼ਮੈਂਟ ਦਿੱਤੀ ਗਈ । ਇਸ ਮੌਕੇ ਤੇ ਜਿਲਾ ਗਵਰਨਰ ਰੋਹਿਤ ਓਬਰਾਏ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਚਿੱਤਰਕਲਾਂ ਨਾਲ ਬੱਚਿਆ ਅੰਦਰਲੀ ਪ੍ਰਤਿਭਾ ਨਿਖਰਦੀ ਹੈ ਅਤੇ ਰੰਗਾਂ ਨਾਲ ਜੀਵਨ ਵਿਚ ਖੁਸ਼ੀਆਂ ਆਉਂਦੀਆਂ ਹਨ। ਰੋਟਰੀ ਕਲੱਬ ਦੀ ਪੂਰੀ ਟੀਮ ਦੀ ਸ਼ਲਾਂਘਾ ਕੀਤੀ।
ਇਸ ਮੌਕੇ ਤੇ ਰੋਟਰੀ ਕਲੱਬ ਵਲੋ ਪ੍ਰਧਾਨ ਟਿਮਾਟਨੀ ਆਹਲੂਵਾਲੀਆ, ਸੰਜੀਵ ਕੁਮਾਰ, ਰਜਿੰਦਰ ਕੁਮਾਰ ਮੋਦਗਿੱਲ, ਰਵੀ ਜੈਨ, ਅਸ਼ੋਕ ਜੈਨ, ਲੈਂਪੀ ਆਹਲੂਵਾਲੀਆ, ਸੁਮਨ ਨਇਅਰ, ਚੰਦਨ ਸਰੀਨ, ਸੁਰਿੰਦਰ ਵਿਜ, ਸਨੇਹ ਜੈਨ, ਓਮ ਕਾਂਤਾ, ਨੀਨਾ ਜੈਨ ਅਤੇ ਹੋਰ ਸ਼ਾਮਲ ਹੋਏ।












