Monday, November 2, 2026
Home Punjab 14 ਮਾਰਚ ਨੂੰ ਅਮਿਤ ਸ਼ਾਹ ਦੀ ਬਦਲਾਓ ਰੈਲੀ ਨਾਲ ਪੰਜਾਬ ‘ਚ ਭਾਜਪਾ...

14 ਮਾਰਚ ਨੂੰ ਅਮਿਤ ਸ਼ਾਹ ਦੀ ਬਦਲਾਓ ਰੈਲੀ ਨਾਲ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਪੰਜਾਬ ਹਾਈ ਕਮਾਨ ਦੇ ਹੁਕਮਾਂ ਮੁਤਾਬਕ ਅਤੇ ਸ. ਰਣਜੀਤ ਸਿੰਘ ਖੋਜੇਵਾਲ ਜਿਲਾ ਪ੍ਰਧਾਨ ਭਾਜਪਾ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਜਪਾ ਹਲਕਾ ਭੁਲੱਥ ਦੀ ਇੱਕ ਵਿਸ਼ੇਸ਼ ਮੀਟਿੰਗ ਭੁਲੱਥ ਵਿੱਚ ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਅਤੇ ਹੀਰਕ ਜੋਸ਼ੀ ਮੰਡਲ ਪ੍ਰਧਾਨ ਭੁਲੱਥ ਦੀ ਦੇਖ ਰੇਖ ਵਿੱਚ ਹੋਈ ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਅਤੇ ਸੰਜੀਵ ਮਨਹਾਸ ਰੈਲੀ ਇੰਚਾਰਜ ਭਾਜਪਾ ਹਲਕਾ ਭੁਲੱਥ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।ਉਨ੍ਹਾਂ ਨਾਲ ਵਿਜੇ ਸ਼ਰਮਾ ਸੀਨੀਅਰ ਭਾਜਪਾ ਨੇਤਾ ਦਸੂਹਾ ਅਤੇ ਅਮਨਦੀਪ ਸਿੰਘ ਗਿੱਲ ਸੀਨੀਅਰ ਭਾਜਪਾ ਆਗੂ ਵੀ ਇਸ ਬੈਠਕ ਵਿੱਚ ਪਹੁੰਚੇ। ਇਸ ਬੈਠਕ ਵਿੱਚ 14 ਮਾਰਚ ਨੂੰ ਮੋਗਾ ਵਿੱਚ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਦੀ ਹੋਣ ਵਾਲੀ ਭਾਜਪਾ ਪੰਜਾਬ ਦੀ ਬਦਲਾਓ ਰੈਲੀ ਵਿੱਚ ਹਲਕਾ ਭੁਲੱਥ ਤੋਂ ਵੱਧ ਤੋਂ ਵੱਧ ਸੰਖਿਆ ਵਿੱਚ ਭਾਜਪਾ ਸਮਰਥਕਾਂ ਨੂੰ ਸ਼ਾਮਿਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। 

Advertisements

ਸੰਜੀਵ ਮਨਹਾਸ ਨੇ ਹਲਕਾ ਭੁਲੱਥ ਦੇ ਮੰਡਲ ਪ੍ਰਧਾਨਾਂ, ਮੰਡਲ ਦੇ ਮੋਰਚੇ ਪ੍ਰਧਾਨਾਂ, ਹਲਕਾ ਭੁਲੱਥ ਦੇ ਅੰਦਰ ਆਉਂਦੇ ਸਾਰੇ ਜਿਲ੍ਹਾ ਅਹੁਦੇਦਾਰਾਂ ਤੇ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰਾਂ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਤੇ ਸਮਰਥਕਾਂ ਨੂੰ 14 ਮਾਰਚ ਨੂੰ ਹੋਣ ਵਾਲੀ ਇਸ ਵਿਸ਼ੇਸ਼ ਰੈਲੀ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਭਾਜਪਾ ਸਮਰਥਕਾਂ ਨੂੰ ਬੱਸਾਂ ਭਰ ਕੇ ਲੈ ਜਾਣ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 2027 ਨੂੰ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਇਸ ਰੈਲੀ ਦਾ ਮਹੱਤਵਪੂਰਨ ਰੋਲ ਹੋਵੇਗਾ ਅਤੇ ਉਨ੍ਹਾਂ ਦਾ ਸੰਕਲਪ ਹੈ ਕਿ ਪਾਰਟੀ ਨੇ ਹਲਕਾ ਭੁਲੱਥ ਤੋਂ ਜੋ ਉਨ੍ਹਾਂ ਦੀ ਇਸ ਰੈਲੀ ਨੂੰ ਸਫ਼ਲ ਬਣਾਉਣ ਦੀ ਡਿਊਟੀ ਲਗਾਈ ਹੈ, ਹਲਕਾ ਭੁਲੱਥ ਦੇ ਆਗੂ ਉਸ ਨੂੰ ਪੂਰਾ ਕਰਨ ਵਿੱਚ ਪੂਰਾ ਸਹਿਯੋਗ ਦੇਣਗੇ। ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ 14 ਮਾਰਚ ਨੂੰ ਅਮਿਤ ਸ਼ਾਹ ਜੀ ਦੀ ਇਸ ਬਦਲਾਅ ਰੈਲੀ ਨਾਲ ਜਿਸ ਵਿੱਚ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ ਅਤੇ ਪੰਜਾਬ ਵਿੱਚ ਭਾਜਪਾ ਦੀ ਇੱਕ ਲਹਿਰ ਬਣੇਗੀ ਜਿਸ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਜਾਵੇਗਾ।

ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ, ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਅਤੇ ਭਾਜਪਾ ਹਲਕਾ ਭੁਲੱਥ ਦੇ ਅੰਦਰ ਆਉਂਦੇ ਚਾਰਾ ਮੰਡਲਾਂ ਵਿੱਚੋਂ ਹੀਰਕ ਜੋਸ਼ੀ ਪ੍ਰਧਾਨ ਭਾਜਪਾ ਮੰਡਲ ਭੁਲੱਥ, ਹਰਵਿੰਦਰ ਸਿੰਘ ਪ੍ਰਧਾਨ ਭਾਜਪਾ ਮੰਡਲ ਢਿਲਵਾਂ , ਨਡਾਲਾ ਤੇ ਬੇਗੋਵਾਲ ਮੰਡਲਾਂ ਤੋਂ ਵੀ ਸ਼ਾਮਿਲ ਹੋਏ ਅਹੁਦੇਦਾਰਾਂ ਨੇ ਆਪਣੇ ਆਪਣੇ ਮੰਡਲਾਂ ਤੋਂ ਵੱਧ ਤੋਂ ਵੱਧ ਬੱਸਾਂ ਭਰ ਕੇ ਭਾਜਪਾ ਸਮਰਥਕਾਂ ਨੂੰ ਰੈਲੀ ਵਿੱਚ ਲਿਜਾ ਕੇ ਇਸ ਵਿਸ਼ਾਲ ਰੈਲੀ ਨੂੰ ਸਫਲ ਬਣਾਉਣ ਦਾ ਅਹਿਦ ਕੀਤਾ। ਇਸ ਮੌਕੇ ਜਿਲਾ ਯੂਥ ਪਰਧਾਨ ਸੰਨੀ ਬੈਂਸ,  ਭਾਜਪਾ ਹਲਕਾ ਭੁਲੱਥ ਦੇ ਆਗੂਆਂ ਵਿੱਚ ਸੁਭਾਸ਼ ਚੰਦਰ ਦੱਤਾ ਜਨਰਲ ਸਕੱਤਰ ਮੰਡਲ ਭੁਲੱਥ,ਰਾਜੀਵ  ਪਾਸੀ, ਮੋਹਣ ਲਾਲ ਅਰੋੜਾ,ਜਗਦੀਸ਼ ਮਹਿਤਾ, ਵਿਪਨ, ਫੌਜਾ ਸਿੰਘ,ਸੰਜੀਵ ਸ਼ਰਮਾ,ਸਤਵੀਰ ਸਿੰਘ ਸੱਤੀ  ਬਲਦੇਵ ਰਾਜ,  ਅਰਸ਼ ਅਤੇ ਅਨੇਕਾਂ ਭਾਜਪਾ ਆਗੂ ਹਾਜ਼ਰ ਰਹੇ।


LEAVE A REPLY

Please enter your comment!
Please enter your name here