Wednesday, October 21, 2026
Home Editorial ਅਸੀ ਵੀ ਕੈਨੇਡਾ ਆਵਾਂਗੇ…

ਅਸੀ ਵੀ ਕੈਨੇਡਾ ਆਵਾਂਗੇ…

ਅਸੀ ਵੀ ਕੈਨੇਡਾ ਆਵਾਂਗੇ

Advertisements

ਗ਼ਲਤ ਮਲਤ ਤਰੀਕਿਆਂ ਨਾਲ ਪਹੁੰਚ ਜਾਵਾਂਗੇ

ਤੇ ਆ ਕੇ ਅਸੀ ਕਦੀ ਵਾਪਸ ਨਹੀ ਜਾਵਾਂਗੇ

ਅਸੀ ਹਰ ਬਾਤ ਦਾ ਬਤੰਗੜ ਬਣਾਵਾਂਗੇ

ਤੇ ਪਤਾ ਨਹੀ ਕਿੰਨਿਆਂ ਕੁ ਦੀਆਂ

ਅੱਖਾਂ ਵਿੱਚ ਘੱਟਾ ਪਾਵਾਂਗੇ

ਨਿਆਣੇ ਪਤਨੀ ਸਮੇਤ ਪਿੱਛੇ ਛੱਡ ਆਵਾਂਗੇ

ਬਦੇਸ਼ ਪਹੁੰਚ ਕੇ ਨਵੇਂ ਵਿਆਹ ਰਚਾਵਾਂਗੇ

ਤੇ ਏਥੇ ਆ ਕੇ ਨਵੇਂ ਹੀ ਚੰਦ ਚੜ੍ਹਾਵਾਂਗੇ

ਕੈਨੇਡਾ ਵਿੱਚ ਹੀ ਕਿਤੇ ਲੁਕ-ਛਿਪ ਜਾਵਾਂਗੇ

ਕਿਸੇ ਦੇ ਕੰਮ ਨਹੀ ਆਵਾਂਗੇ

ਆਪਣੇ ਜੰਮਣ ਵਾਲਿਆਂ ਨੂੰ ਵੀ ਭੁੱਲ ਜਾਵਾਂਗੇ

ਤੁਰੇ ਤੁਰੇ ਜਾਂਦੇ ਇੰਨਾਂ ਦੀਆਂ

ਸਾਫ ਸੜਕਾਂ ਉੱਤੇ ਗੰਦ ਪਾਵਾਂਗੇ

ਬਿਨਾ ਲੋੜ ਗੱਡੀਆਂ ਦਾ ਹਾਰਨ ਵਜਾਵਾਂਗੇ

ਆਪਣੇ ਹਰ ਅੰਗ ਉੱਤੇ ਟੈਟੋ ਬਣਾਵਾਂਗੇ

ਫੁੱਲ ਵੌਲੀਅਮ ਉੱਤੇ ਡੈਕ ਵਜਾਵਾਂਗੇ

ਨਸ਼ੇ ਕਰਕੇ ਵਿਹਲੜ ਪੰਜਾਬੀਆਂ ਵਾਂਗ

ਬੁਲਬੁਲੀਆਂ ਮਾਰਾਂਗੇ ਤੇ ਬੱਕਰੇ ਵੀ ਬੁਲਾਵਾਂਗੇ

ਆਪਣੇ ਆਪ ਨੂੰ ਫੁਕਰੇ ਕਹਾਵਾਂਗੇ

ਦੂਜੀਆਂ ਕੌਮਾਂ ਵਿੱਚ ਵੀ ਪੂਰਾ ਭੜਥੂ ਪਾਵਾਂਗੇ

ਕਿਸੇ ਨੂੰ ਚੈਨ ਨਾਲ ਸਕੂਨ ਨਾਲ ਨਹੀ ਬੈਠਣ ਦੇਵਾਂਗੇ

ਸਿਗਰਟ ਦਾ ਲੰਬਾ ਕਸ਼ ਅੰਦਰ ਵੱਲ ਖਿੱਚ ਕੇ

ਤੇ ਲੰਬਾ ਸਾਹ ਬਾਹਰ ਛੱਡ ਕੇ

ਸਿਰ ਉੱਪਰ ਬਦਲੀਆਂ ਬਣਾਵਾਂਗੇ

ਸੰਨੀ ਡੇਅ ਵਾਲੇ ਦਿਨ ਤਾਂ

ਆਪਣੀ ਉਕਾਤ ਵੀ ਭੁੱਲ ਜਾਵਾਂਗੇ

ਨਸ਼ਿਆਂ ਦੀ ਦਲਦਲ ਵਿੱਚ ਫਸ ਜਾਵਾਂਗੇ

ਜੇਲ੍ਹ ਜਾਵਾਂਗੇ ਜਾਂ ਜੁੱਤੀਆਂ ਖਾਵਾਂਗੇ

ਆਖਰ ਡੀਪੋਟ ਹੋਵਾਂਗੇ ਜਾਂ ਮਰ ਜਾਵਾਂਗੇ

ਹੈਂ! ਅਸੀ ਇਹ ਕੁਝ ਕਰਾਂਗੇ !!

ਨਹੀ ਅਸੀ ਕਦੀ ਕੈਨੇਡਾ ਨਹੀ ਆਵਾਂਗੇ

ਅਸੀ ਆਪਣਾ ਆਪ ਤੇ ਆਪਣਾ ਮੁਲਕ ਬਚਾਵਾਂਗੇ

ਏਥੇ ਹੀ ਕੋਈ ਮਹਾਂ ਤਬਦੀਲੀ ਲਿਆਵਾਂਗੇ

ਆਵਾਂਗੇ ਤਾਂ ਇਨਸਾਨਾਂ ਵਾਂਗ ਆਵਾਗੇ

ਨਹੀ ਤਾਂ ਕਦੀ ਵੀ ਨਹੀ ਆਵਾਂਗਾ

ਓਹਨਾ ਚਿਰ ਤਾਂ ਬਿਲਕੁਲ ਨਹੀ ਆਵਾਂਗੇ

ਜਿਨਾ ਚਿਰ ਆਪਣੇ ਆਪ ਨੂੰ

ਸਹੀ ਪੰਜਾਬੀ ਨਹੀ ਅਖਵਾਵਾਂਗੇ

ਹਾਂ ਹਾਂ ਅਸੀ ਨਹੀ ਆਵਾਂਗੇ

ਜਿਨਾ ਚਿਰ ਅਸੀ ਆਪਣੇ ਆਪ ਨੂੰ

ਸਹੀ ਇਨਸਾਨ ਨਹੀ ਕਹਾਵਾਂਗੇ……

-ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ ਹੁਸ਼ਿਆਰਪੁਰ

LEAVE A REPLY

Please enter your comment!
Please enter your name here