ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਨਿਗਮ ਦੀ ਟੀਮ ਲਗਾਤਾਰ ਕਰ ਰਹੀ ਹੈ ਕਾਰਵਾਈ: ਕਮਿਸ਼ਨਰ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਕਰਨ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਵਰਤੇ ਜਾ ਰਹੇ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ ਜਾ ਰਹੇ ਹਨ।

Advertisements

ਇਹ ਜਾਣਕਾਰੀ ਦਿੰਦਿਆਂ ਨਗਰ-ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਜਿਸ ਵਿਚ ਇੰਸਪੈਕਟਰ ਜ਼ਸਵੀਰ ਸਿੰਘ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਅਮਨਦੀਪ ਕੁਮਾਰ, ਬਲਵਿੰਦਰ ਗਾਂਧੀ, ਤਿਲਕ ਰਾਜ ਅਤੇ ਦੀਪਕ ਕੁਮਾਰ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਗਊਸ਼ਾਲਾ ਬਜ਼ਾਰ, ਕਸ਼ਮੀਰੀ ਬਜ਼ਾਰ, ਘੰਟਾ ਘਰ, ਕਮਾਲਪੁਰ ਚੌਂਕ, ਬੱਸ ਸਟੈਂਡ, ਬਸੀ ਖਵਾਜੂ, ਪੁਰਾਣੀ ਸਬਜੀ ਮੰਡੀ, ਰੇਲਵੇ ਰੋਡ ਅਤੇ ਮਾਲ ਰੋਡ ਦਾ ਦੌਰਾ ਕੀਤਾ ਅਤੇ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ ਅਤੇ ਦੁਕਾਨਕਾਰਾਂ ਨੂੰ ਹਦਾਇਤ ਕੀਤੀ ਕਿ ਉਹ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਨਾ ਕਰਨ ਨਗਰ ਨਿਗਮ ਵੱਲੋਂ ਪਾਬੰਦੀ ਸ਼ੂੱਦਾ ਪਲਾਸਟਿਕ ਲਿਫਾਫੇ ਰੱਖਣ ਅਤੇ ਇਸ ਦੀ ਵਰਤੋ ਕਰਨ ਵਾਲੇ ਦੁਕਾਨਦਾਰਾ ਦੇ ਚਲਾਨ ਕੱਟ ਕੇ ਜੁਮਰਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here