Saturday, October 31, 2026
Home Hoshiarpur ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਾਲਾਨ, 1500 ਰੁਪਏ ਵਸੂਲ ਕੀਤਾ ਜੁਰਮਾਨਾ 

ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਾਲਾਨ, 1500 ਰੁਪਏ ਵਸੂਲ ਕੀਤਾ ਜੁਰਮਾਨਾ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਤੰਬਾਕੂ ਪਦਾਰਥਾਂ ਦੇ ਸੇਵਨ ਅਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧੇ ਨੂੰ ਕੰਟਰੋਲ ਕਰਨ ਅਤੇ ਇਸਦੇ ਸੇਵਨ ਨਾਲ ਹੋਣ ਵਾਲੇ ਸਿਹਤ ਸੰਬੰਧੀ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਲ ਲਈ ਬਣਾਏ ਗਏ ਕੋਟਪਾ ਐਕਟ ਅਧੀਨ ਬਲਾਕ ਚੱਕੋਵਾਲ ਦੀ ਟੀਮ ਵੱਲੋਂ ਚਾਲਾਨ ਕੱਟੇ ਗਏ। ਸਿਵਲ ਸਰਜਨ ਡਾ. ਜਸਵੀਰ ਸਿੰਘ ਦੇ ਦਿਸ਼ਾ ਨਿਦਰੇਸ਼ਾਂ ਅਤੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਅਗਵਾਈ ਮੁਤਾਬਿਕ ਬਲਾਕ ਚੱਕੋਵਾਲ ਅਧੀਨ ਪੈਂਦੇ ਬੁੱਲੋਵਾਲ, ਨੰਦਾਚੌਰ, ਪੱਜੋਦਿੱਤਾ ਅਤੇ ਨੂਰਪੁਰ ਵਿੱਚ ਵੱਖ ਵੱਖ ਥਾਂਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਾਲਾਨ ਕੱਟੇ ਗਏ। ਕੋਟਪਾ ਐਕਟ ਤਹਿਤ ਬਣਾਈ ਟੀਮ ਵਿੱਚ ਹੈਲਥ ਇੰਸਪੈਕਟਰ ਮਨਜੀਤ ਸਿੰਘ, ਮਲਟੀ ਪਰਪਜ਼ ਹੈਲਥ ਮੇਲ ਵਰਕਰ  ਦਿਲਬਾਗ ਸਿੰਘ, ਵਿਪਨ ਕੁਮਾਰ,  ਬਲਵਿੰਦਰ ਸਿੰਘ ਅਤੇ  ਹਰਭਜਨ ਸਿੰਘ ਸ਼ਾਮਿਲ ਸਨ।

Advertisements

ਟੀਮ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੈਲਥ ਇੰਸਪੈਕਟਰ  ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਚੈਕਿੰਗ ਦੌਰਾਨ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੋਟਪਾ ਐਕਟ ਦੇ ਸੈਕਸ਼ਨ-4 ਤਹਿਤ 2 ਅਤੇ ਸੈਕਸ਼ਨ-7 ਤਹਿਤ 7 ਵਿਅਕਤੀਆਂ ਦੇ ਚਾਲਾਨ ਕੱਟੇ ਗਏ। ਇਹਨਾਂ ਕੀਤੇ ਗਏ ਕੁੱਲ 9 ਚਾਲਾਨਾਂ ਤੋਂ 1500 ਰੁਪਏ ਜੁਰਮਾਨੇ ਵੱਜੋਂ ਵਸੂਲ ਕੀਤੇ ਗਏ। ਇਸਦੇ ਨਾਲ ਹੀ ਉਹਨਾਂ ਨੂੰ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਨਾ ਕਰਨ ਬਾਰੇ ਅਤੇ ਤੰਬਾਕੂ ਪਦਾਰਥਾਂ ਦੇ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸਿਗਰਟਨੋਸ਼ੀ ਦਾ ਪ੍ਰਭਾਵ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਨਾਲ ਨਾਲ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਸਿਹਤ ਤੇ ਵੀ ਪੈਂਦਾ ਹੈ।

ਸਿਗਰਨ ਵਿੱਚ 4 ਹਜ਼ਾਰ ਰਸਾਇਣਿਕ ਤੱਤ ਅਤੇ 60 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ। ਲਗਭਗ 90 ਫੀਸਦੀ ਮੂੰਹ ਦੇ ਕੈਂਸਰ ਤੰਬਾਕੂ ਖਾਣ ਵਾਲੇ ਵਿਅਕਤੀਆ ਵਿੱਚ ਹੁੰਦੇ ਹਨ। ਇਸ ਨਾਲ ਹੋਰ ਬਿਮਾਰੀਆਂ ਜਿਵੇਂ ਫੇਫੜੇ ਦਾ ਕੈਂਸਰ, ਸਮੋਕਰ ਗੈਗਰਿੰਨ, ਦਿਲ ਦੇ ਰੋਗ, ਦਮਾ, ਵਾਰ ਵਾਰ ਛਾਤੀ ਵਿੱਚ ਇੰਨਫੈਕਸ਼ਨ ਅਤੇ ਨਿਪੁੰਨਸਕਤਾ ਆਦਿ ਹੋ ਸਕਦੀਆਂ ਹਨ। ਦਿਲ ਦੀਆਂ ਬਿਮਾਰੀਆਂ ਅਤੇ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦਾ ਇੱਕ ਵੱਡਾ ਕਾਰਣ ਤੰਬਾਕੂ ਦਾ ਇਸਤੇਮਾਲ ਵੀ ਹੈ।

LEAVE A REPLY

Please enter your comment!
Please enter your name here