ਸ਼੍ਰੀ ਗੁਰੂ ਰਵਿਦਾਸ ਸੰਤ ਸਮਾਜ ਦੇ ਨੁਮਾਇੰਦਿਆਂ ਵਿਚਕਾਰ ਸਾਂਝੇ ਧਰਮ ਦੇ ਐਲਾਨ ਲਈ ਹੋਈ ਵਿਚਾਰ ਗੋਸ਼ਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਜੀ ਦੇ ਸਾਂਝੀਵਾਲਤਾ, ਭਾਈਚਾਰਕ ਅਤੇ ਬੇਗਮਪੁਰੇ ਦੇ ਸੰਕਲਪ ਨੂੰ ਦ੍ਰਿੜ ਕਰਾਉਣ ਲਈ ਬੇਗਮਪੁਰਾ ਇੰਟਰਨੈਸ਼ਨਲ ਗਰੁੱਪ ਆਫ਼ ਸੁਸਾਇਟੀਜ਼ ਵੱਲੋਂ ਗੁਰੂ ਰਵਿਦਾਸ ਸੰਤ ਸਮਾਜ ਦੇ ਨੁਮਾਇੰਦਿਆਂ ਨਾਲ ਇੱਕ ਸਾਂਝੇ ਧਰਮ ਦੇ ਨਾਮ ਦੇ ਐਲਾਨ ਲਈ ਵਿਚਾਰ ਗੋਸ਼ਟੀ ਪਿੱਪਲਾਂਵਾਲਾ ਹੁਸ਼ਿਆਰਪੁਰ ਵਿਖੇ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਵਿੱਚ ਡੇਰਾ ਸੱਚਖੰਡ ਬੱਲਾਂ ਜ਼ਿਲਾ ਜਲੰਧਰ ਤੋਂ ਬੀ ਕੇ ਮਹਿਮੀ ਡੇਰਾ ਸੰਤ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਜ਼ਿਲਾ ਜਲੰਧਰ ਤੋਂ ਪ੍ਰੀਤ ਰਵਿਦਾਸੀਆ, ਡੇਰਾ ਸੰਤ ਮੇਲਾ ਰਾਮ ਜੀ ਭਰੋਮਜਾਰਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਰਾਮ ਲੁਭਾਇਆ, ਡੇਰਾ ਸੰਤ ਬਾਬਾ ਫੂਲ ਨਾਥ ਜੀ ਸੰਤ ਬਾਬਾ ਬ੍ਰਹਮ ਨਾਥ ਜੀ ਚਹੇੜੂ ਜ਼ਿਲਾ ਕਪੂਰਥਲਾ ਤੋਂ ਕਮਲ ਲਾਲ, ਡੇਰਾ ਸੰਤ ਹਰੀ ਦਾਸ ਜੀ ਅੱਡਾ ਕਠਾਰ ਜ਼ਿਲਾ ਜਲੰਧਰ ਤੋਂ ਸੱਤਪਾਲ ਸਾਹਲੋਂ, ਡੇਰਾ ਸੰਤ ਜਗਤ ਗਿਰੀ ਜੀ ਪਠਾਨਕੋਟ ਤੋਂ ਸੁਖਰਾਜ ਭੀਮ, ਡੇਰਾ ਸੰਤ ਗੁਰਬਚਨ ਦਾਸ ਚੱਕ ਲਾਦੀਆਂ ਜ਼ਿਲਾ ਹੁਸ਼ਿਆਰਪੁਰ ਤੋਂ ਕੁਲਵੰਤ ਕਜਲਾ, ਡੇਰਾ ਸੰਤ ਈਸ਼ਰ ਦਾਸ ਜੀ ਮਹਿਲਾਂ ਵਾਲੀ ਹੁਸ਼ਿਆਰਪੁਰ ਤੋਂ ਸੁਭਾਸ਼ ਚੰਦਰ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁੱਧੀਜੀਵੀਆਂ ਵਿੱਚ ਡਾ. ਜੀ. ਸੀ. ਕੌਲ, ਇੰਜੀਨੀਅਰ ਜਸਵੰਤ ਰਾਏ, ਡੀ. ਸੀ. ਭਾਟੀਆ ਅਤੇ ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ। ਅੰਤ ਵਿੱਚ ਪਹੁੰਚੇ ਬੁੱਧੀਜੀਵੀਆਂ ਦੇ ਵਡਮੁੱਲੇ ਸੁਝਾਵਾਂ ਨਾਲ ਇਹ ਵਿਚਾਰ ਗੋਸ਼ਟੀ ਸੰਪੰਨ ਹੋਈ।

Advertisements

ਕੁੱਲ ਮਿਲਾ ਕੇ ਇਸ ਵਿਚਾਰ ਗੋਸ਼ਟੀ ਵਿੱਚ ਧਰਮ ਦੇ ਇਸ ਸੰਵੇਦਨਸ਼ੀਲ ਮੁੱਦੇ ਤੇ ਬੜੀ ਖੁੱਲੀ ਅਤੇ ਸ਼ਾਂਤਮਈ ਵਿਚਾਰ ਗੋਸ਼ਟੀ ਹੋਈ। ਸਾਰੇ ਨੁਮਾਇੰਦੇ ਬੁਲਾਰਿਆਂ ਨੇ ਇੱਕ ਦੂਸਰੇ ਦੇ ਡੇਰਿਆਂ ਦੇ ਸੰਤ ਸਹਿਬਾਨਾਂ ਦਾ ਬੜੇ ਇੱਜ਼ਤ ਮਾਣ ਨਾਲ ਜ਼ਿਕਰ ਕੀਤਾ। ਸਾਰੇ ਡੇਰਾ ਮੁਖੀ ਸੰਤ ਸਹਿਬਾਨਾਂ ਵੱਲੋਂ ਇਹ ਵੀ ਸੰਦੇਸ਼ ਭੇਜਿਆ ਗਿਆ ਕਿ ਉਹ ਸਾਰੇ ਹੀ ਡੇਰਿਆਂ ਦੇ ਸੰਤ ਸਹਿਬਾਨਾਂ ਦਾ ਬੜਾ ਹੀ ਮਾਣ ਅਤੇ ਸਤਿਕਾਰ ਕਰਦੇ ਹਨ। ਨੁਮਾਇੰਦਿਆਂ, ਬੁੱਧੀਜੀਵੀਆਂ ਅਤੇ ਸਰੋਤਿਆਂ ਨੇ ਇਸ ਨੂੰ ਸਫਲ ਵਿਚਾਰ ਗੋਸ਼ਟੀ ਅੰਕਿਤ ਕੀਤਾ। ਇਸ ਨੂੰ ਸ੍ਰੀ ਗੁਰੂ ਰਵਿਦਾਸ ਸਾਧੂ ਸਮਾਜ ਵਿੱਚ ਸਾਂਝੀਵਾਲਤਾ, ਏਕਤਾ ਅਤੇ ਕੌਮ ਦੇ ਉੱਜਵਲ ਭਵਿੱਖ ਲਈ ਲਾਹੇਵੰਦ ਕਰਾਰ ਦਿੱਤਾ। ਉਨਾਂ ਕਿਹਾ ਕਿ ਸੰਤ ਸਮਾਜ ਨੂੰ ਇਸ ਨੂੰ ਅੱਗੇ ਵਧਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।

ਬੇਗਮਪੁਰਾ ਇੰਟਰਨੈਸ਼ਨਲ ਗਰੁੱਪ ਆਫ਼ ਸੁਸਾਇਟੀ ਨੇ ਸਮੁੱਚੇ ਗੁਰੂ ਰਵਿਦਾਸ ਸੰਤ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਮੁੱਚੀ ਕੌਮ ਦੀ ਅਗਵਾਈ ਕਰਨ ਅਤੇ ਇੱਕ ਸਾਂਝੀ ਰਾਏ ਬਣਾ ਕੇ ਕੌਮ ਨੂੰ ਕੇਵਲ ਇੱਕ ਧਰਮ ਦੇ ਨਾਂਅ ਦਾ ਆਦੇਸ਼ ਦੇਣ ਜਿਹੜਾ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਦੀ ਤਰਜਮਾਨੀ ਕਰਦਾ ਹੋਵੇ। ਗਰੁੱਪ ਵੱਲੋਂ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ । ਇਸ ਵਿਚਾਰ ਗੋਸ਼ਟੀ ਦਾ ਪ੍ਰਬੰਧ ਪਵਨ ਕੁਮਾਰ ਹੁਸ਼ਿਆਰਪੁਰ ਦੀ ਅਗਵਾਈ ਦੇ ਵਿੱਚ ਸੁਖਵਿੰਦਰ ਸਾਰੋਬਾਦ, ਅਸ਼ੋਕ ਸੱਲਣ, ਮਾਸਟਰ ਸੂਰਤੀ ਲਾਲ, ਬਲਵਿੰਦਰ ਬੈਂਸ, ਮਾਸਟਰ ਸ਼ਸ਼ੀ, ਹਰਜਿੰਦਰ ਗੇਹਲੜਾਂ, ਚਰਨਜੀਤ ਬਿਨਪਾਲਕੇ, ਸ਼ਰਨਜੀਤ ਦਰਾਵਾਂ, ਰਣਜੀਤ ਬਿਨਪਾਲਕੇ, ਕਮਲਜੀਤ, ਸੁਰਿੰਦਰਪਾਲ, ਰਣਜੀਤ ਕੁਮਾਰ, ਦੀਪਕ ਅਤੇ ਹੋਰ ਸਾਥੀਆਂ ਨੇ ਕੀਤਾ।

LEAVE A REPLY

Please enter your comment!
Please enter your name here