ਸੰਤ ਜਗੀਰ ਸਿੰਘ ਜੀ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਏ ਗਏ

ਮਾਹਿਲਪੁਰ(ਦ ਸਟੈਲਰ ਨਿਊਜ਼)। ਡੇਰਾ 108 ਸੰਤ ਬਾਬਾ ਹਬੀਰ ਸਿੰਘ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਵਿੰਦਰ ਸਿੰਘ ਜੀ ਦੇ ਪਿਤਾ ਜੀ ਠੇਕੇਦਾਰ ਜਗੀਰ ਸਿੰਘ ਜੀ ਦਾ ਅਚਾਨਕ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਡੇਰਾ 108 ਸੰਤ ਹਬੀਰ ਸਿੰਘ ਜੀ ਖੈਰੜ ਅੱਛਰਵਾਲ ਵਿਖੇ ਸੰਤ ਜਸਵਿੰਦਰ ਸਿੰਘ ਤੇ ਸਮੂਹ ਪਰਿਵਾਰ ਵਲੋਂ ਕਰਵਾਏ ਗਏ ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ।

Advertisements

ਉਪਰੰਤ ਸੰਤ ਸਰਵਣ ਦਾਸ ਸਲੇਮ ਟਾਬਰੀ ਲੁਧਿਆਣਾ ਵਲੋਂ ਸੰਤ ਜਗੀਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਗੁਰਮੁੱਖ ਸਿੰਘ, ਬਲਜਿੰਦਰ ਕੌਰ, ਕਰਮਵੀਰ, ਹਰਪ੍ਰੀਤ, ਮਨਜੀਤ ਕੌਰ, ਸੋਹਣ ਸਿੰਘ ਯੂ ਐਸ ਏ, ਤਰਲੋਕ ਸਿੰਘ, ਸਤਪਾਲ, ਧਰਮਪਾਲ, ਮੋਹਣ ਸਿੰਘ, ਜਸਵੀਰ ਕੌਰ, ਅਮਰੀਕ ਕੌਰ, ਰਣਜੀਤ ਬੰਗਾ ਸਮੇਤ ਭਟੋਏ ਪਰਿਵਾਰ, ਨਗਰ ਨਿਵਾਸੀ,ਹਰਪਿੰਦਰ ਪਿੰਦਾ ਨੌਜਵਾਨ ਸਭਾ ਦੇ ਮੈਂਬਰਾਂ ਸਮੇਤ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here