Sunday, November 1, 2026
Home Hoshiarpur ਪਾਵਰਕਾਮ ਠੇਕਾ ਕਾਮੇ ਵਲੋਂ ਅਧਿਕਾਰੀਆਂ ਵਲੋ ਧੱਕੇ ਨਾਲ ਗ਼ੈਰ ਹਾਜ਼ਰੀਆਂ ਲਗਾਉਣ ਦੇ...

ਪਾਵਰਕਾਮ ਠੇਕਾ ਕਾਮੇ ਵਲੋਂ ਅਧਿਕਾਰੀਆਂ ਵਲੋ ਧੱਕੇ ਨਾਲ ਗ਼ੈਰ ਹਾਜ਼ਰੀਆਂ ਲਗਾਉਣ ਦੇ ਆਰੋਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਹੁਸ਼ਿਆਰਪੁਰ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕੌਮ ਵਿੱਚ ਠੇਕੇ ਤੇ ਭਰਤੀ ਕੀਤੇ ਗਏ ਕਾਮਿਆਂ ਨੂੰ ਸਮੇਂ ਸਿਰ ਤਨਖਾਹਾ ਦੀ ਅਦਾਇਗੀ ਨਹੀ ਦਿਤੀ ਜਾਂਦੀ ਜੇਕਰ ਕੋਇ ਇਸ ਖਿਲਾਫ ਅਵਾਜ ਚੁਕਦਾ ਹੈ ਤਾ ਓਸ ਦੀ ਤਨਖਾਹ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਕਟੌਤੀ ਕੀਤੀ ਜਾਂਦੀ ਹੈ। ਹੁਸ਼ਿਆਰਪੁਰ ਦੇ ਮੈਨੇਜਮੈਂਟ ਨਾਲ ਕਈ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਕੀਤੀਆ ਗਈਆਂ ਪਰ ਮੈਨੇਜਮੈਂਟ ਓਹਨਾਂ ਮੀਟਿੰਗਾਂ ਤੋ ਪਾਸਾ ਵੱਟ ਰਿਹਾ ਹੈ। ਮੈਨੇਜਮੈਂਟ ਵਲੋਂ ਸਾਡੀਆਂ ਮੰਗਾਂ ਦਾ ਹੱਲ ਤਾ ਕਿ ਕਰਨਾ ਉਤੋ ਸਾਡਿਆ ਤਨਖਾਹਾਂ ਵਿਚ ਕਟੌਤੀ ਕੀਤੀ ਜਾ ਰਹਿ ਹੈ।

Advertisements

ਸਿਟੀ ਡਵੀਜਨ ਦੇ ਜੇ.ਈ ਰਾਕੇਸ਼ ਜੋ ਕਿ ਸਿਵਿਲ ਲਾਈਨ ਸਬ ਡਵੀਜਨ ਵਿਚ ਅਪਣੀ ਡਿਊਟੀ ਨਿਭਾ ਰਿਹਾ ਹੈ ਓਸ ਵਲੋ ਇਕ ਕਾਮੇ ਦੀ ਤਨਖਾਹ ਵਿਚ ਕਟੌਤੀ ਕੀਤੀ ਗਈ 9100 ਚੋ 9100 ਹਿ ਕਟ ਲਿਆ ਗਿਆ ਤੇ ਧੱਕੇ ਨਾਲ ਓਸ ਕਾਮੇ ਦੀਆ ਗ਼ੈਰ ਹਾਜ਼ਰੀਆਂ ਲਗਾ ਦਿੱਤੀਆਂ ਗਈਆਂ। ਇਕ ਤਾ ਸਾਦੇ ਘਰ ਦਾ ਗੁਜ਼ਾਰਾ ਹਿ ਬਹੁਤ ਮੁਸ਼ਕਲ ਨਾਲ ਚਲਦਾ ਹੈ ਉਤੋ ਮੈਨੇਜਮੈਂਟ ਤੋ ਤਨਖਾਹ ਦੀ ਮੰਗ ਕਰਨ ਤੇ ਕਾਮੇ ਨੂੰ ਕੰਮ ਤੋ ਕੱਡ ਦਿਤਾ ਜਾਂਦਾ ਹੈ ਯਾ ਤਾ ਓਸ ਦੀ ਤਨਖਾਹ ਵਿਚ ਕਟੌਤੀ ਕੀਤੀ ਜਾਂਦੀ ਹੈ । ਜਦੋ ਮੈਨੇਜਮੈਂਟ ਦੇ ਅਧਿਕਾਰੀਆਂ ਵਲੋਂ ਜਦੋ ਸਾਦੇ ਕਾਮਿਆ ਤੋ 8 ਘੰਟਿਆਂ ਦੀ ਜਗਾ 10,12 ਘੰਟੇ ਡਿਊਟੀ ਲਈ ਜਾਂਦੀ ਆ ਓਦੋ ਨਿ ਇਹਨਾ ਨੂੰ ਪਤਾ ਲਗਦਾ ਕਿ ਸਮੇ ਸਿਰ ਤਨਖਾਹਾਂ ਵਿ ਸਮੇਂ ਸਿਰ ਅਦਾਇਗੀ ਕਰਾਉਣ। ਜੇ.ਈ ਵੱਲੋਂ ਜੋ ਧੱਕੇ ਨਾਲ ਕਾਮੇ ਦੀਆ ਗ਼ੈਰ ਹਾਜ਼ਰੀਆਂ ਲਗਾਈਆਂ ਗਈਆਂ ਹਨ ਯੂਨੀਅਨ ਇਸ ਧੱਕੇਸ਼ਾਹੀ ਨੂੰ ਨਹੀ ਚਲਣ ਦੇਵੇਗੀ। ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਓਗਾ ।

LEAVE A REPLY

Please enter your comment!
Please enter your name here