Tuesday, October 20, 2026
Home Hoshiarpur ਮਹਾਂਮਾਰੀ ਦੌਰਾਨ ਸਰੀਰ ਦੀ ਸਫਾਈ ਦਾ ਰੱਖੋ ਖਾਸ ਧਿਆਨ: ਡਾ.ਮਨਦੀਪ  ਕੌਰ

ਮਹਾਂਮਾਰੀ ਦੌਰਾਨ ਸਰੀਰ ਦੀ ਸਫਾਈ ਦਾ ਰੱਖੋ ਖਾਸ ਧਿਆਨ: ਡਾ.ਮਨਦੀਪ  ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਰ “ਮਹਾਂਮਾਰੀ ਸਵੱਛਤਾ ਦਿਸਵ” ਮੌਕੇ ਅੱਜ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ । ਇਸ ਮੌਕੇ ਡਾ.ਮਨਦੀਪ ਕੌਰ, ਡਾ.ਵਿਵੇਕ, ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਪ੍ਰਿੰਸੀਪਲ ਲਲਿਤਾ ਰਾਣੀ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ ।

Advertisements

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ.ਮਨਦੀਪ ਕੌਰ ਨੇ ਦੱਸਿਆ ਕਿ “ਮਹਾਂਮਾਰੀ ਸਵੱਛਤਾ ਦਿਸਵ” ਹਰ ਸਾਲ 28 ਮਈ ਨੂੰ ਮਾਹਵਾਰੀ ਬਾਰੇ ਅਤੇ ਲੜਕੀਆਂ ਨੂੰ ਸੁਰੱਖਿਅਤ ਤੇ ਸਵੱਛਤਾ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਉਨਾਂ ਦੱਸਿਆ ਮਾਹਵਾਰੀ ਕੋਈ ਰੋਗ ਨਹੀ ਹੈ ਬਲਕਿ ਕਿਸ਼ੋਰ ਅਵਸਥਾ ਦੌਰਾਨ ਲੜਕੀਆਂ ਵਿੱਚ ਅੰਦਰੂਨੀ ਬਦਲਾਵ ਆਉਣ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਸੋ ਇਸ ਵਿੱਚ ਚਿੰਤਾ, ਡਰ ਜਾਂ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਹੈ। ਉਨਾਂ ਹਾਜ਼ਰ ਲੜਕੀਆਂ ਨੂੰ ਮਾਹਵਾਰੀ ਆਉਣ ਦਾ ਕਾਰਨ, ਮਾਹਵਾਰੀ ਦਾ ਚੱਕਰ ਅਤੇ ਇਸ ਦੇ ਪ੍ਰਵਾਹ ਨੂੰ ਮੈਨੇਜ ਕਰਨ ਦੇ ਵੱਖ ਵੱਖ ਤਰੀਕਿਆਂ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਸਮਾਜ ਵਿੱਚ ਮਾਹਵਾਰੀ  ਨੂੰ ਲੈਕੇ ਪ੍ਰਚਲਿਤ ਗਲਤ ਧਾਰਨਾਵਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਮਾਹਵਾਰੀ ਦੌਰਾਨ ਰੋਜ਼ਾਨਾਂ ਦੇ ਕੰਮਾਂ ਵਿੱਚ ਵੀ ਕੋਈ ਰੁਕਾਵਟ ਨਹੀ ਆਂਉਂਦੀ ਹੈ। ਮਾਹਵਾਰੀ ਦੌਰਾਨ ਪੋਸ਼ਟਿਕ ਭੋਜਨ ਦੇ ਨਾਲ ਨਾਲ ਆਇਰਨ ਯੁਕਤ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹੈ ਤਾਂਕਿ ਸਰੀਰ ਵਿੱਚ ਖੂਨ ਦੀ ਕਮੀ ਨਾ ਆਵੇ।

ਉਨਾਂ ਮਹਾਂਮਾਰੀ ਦੌਰਾਨ ਸਵੱਛਤਾ ਸੰਬੰਧੀ ਸੈਨੇਟਰੀ ਨੈਪਕਿਨ ਦੀ ਵਰਤੋਂ, ਵਰਤੇ ਹੋਏ  ਸੈਨੇਟਰੀ ਨੈਪਕਿਨ ਦਾ ਨਿਪਟਾਰਾ ਕਰਨ ਅਤੇ ਮਾਹਵਾਰੀ ਦੇ ਦੌਰਾਨ ਸਰੀਰਕ ਸਫਾਈ ਸੰਬਧੀ ਜ਼ਰੂਰੀ ਉਪਾਆਵਾਂ ਬਾਰੇ ਜਾਣਕਰੀ ਦਿੱਤੀ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ  ਮਾਹਵਾਰੀ ਸਵੱਛਤਾ ਸੰਬਧੀ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤੇ ਗਏ।

LEAVE A REPLY

Please enter your comment!
Please enter your name here