ਖਾਟੂ ਸ਼ਿਆਮ ਬਾਬਾ ਦੇ ਗੂੰਜੇ ਭਜਨ, ਜੈਕਾਰਿਆਂ ਨਾਲ ਕੱਢੀ ਗਈ ਪ੍ਰਭਾਤ ਫੇਰੀ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਾਰੇ ਦੇ ਸਹਾਰੇ ਖਾਟੂ ਸ਼ਿਆਮ ਪਿਆਰੇ,ਖਾਟੂ ਬਾਬਾ ਹਰ ਕਿਸੇ ਸੁਣਦੇ ਨੇ ਚਲੋ ਸ਼ਿਆਮ ਦੇ ਦਰਬਾਰ ‘ਚ ਚੱਲੀਏ,ਦੇ ਮਧੁਰ ਭਜਨਾਂ ਤੇ ਝੂਮਦੇ ਹੋਏ ਸ਼ਰਧਾਲੂਆਂ ਨੇ ਭਗਵਾਨ ਸ਼੍ਰੀ ਖਾਟੂ ਸ਼ਿਆਮ ਦੇ ਚਰਨਾਂ ਚ ਆਪਣੀ ਹਾਜ਼ਰੀ ਲਗਵਾਈ।ਮੌਕਾ ਸੀ ਪ੍ਰਾਚੀਨ ਰਾਣੀ ਸਾਹਿਬਾ ਮੰਦਿਰ ਕਮੇਟੀ ਤੇ ਸ਼ਾਮ ਪ੍ਰੇਮੀਆਂ ਦੇ ਵਲੋਂ ਸ਼੍ਰੀ ਰਾਣੀ ਸਾਹਿਬਾ ਮੰਦਿਰ ਵਿੱਚ 20 ਜੁਲਾਈ ਨੂੰ ਕੀਤੀ ਜਾ ਰਹੀ ਖਾਟੂ ਸ਼ਿਆਮ ਬਾਬਾ ਜੀ ਦੀ ਮੂਰਤੀ ਦੀ ਸਥਾਪਨਾ ਦੇ ਸਬੰਧ ਵਿੱਚ ਸ਼ਨੀਵਾਰ ਨੂੰ ਸ਼ਹਿਰ ਵਿੱਚ ਖਾਟੂ ਸ਼ਿਆਮ ਬਾਬਾ ਦੀ ਕੱਢੀ ਗਈ ਪ੍ਰਭਾਤ ਫੇਰੀ।ਪ੍ਰਭਾਤ ਫੇਰੀ ਦੀ ਸ਼ੁਰੂਆਤ ਪ੍ਰਾਚੀਨ ਸ੍ਰੀ ਰਾਣੀ ਸਾਹਿਬਾ ਮੰਦਰ ਤੋਂ ਹੋਈ।ਮੰਦਰ ਕਮੇਟੀ ਦੇ ਮੈਂਬਰਾਂ ਨੇ ਮੰਤਰਾਂ ਦੇ ਜਾਪ ਨਾਲ ਪੂਜਾ ਰਚਨਾ ਕੀਤੀ।ਪ੍ਰਭਾਤ ਫੇਰੀ ਵਿੱਚ ਸ਼ਾਮਲ ਸ਼ਰਧਾਲੂ ਹੱਥਾਂ ਵਿੱਚ ਝੰਡੇ ਲੈ ਕੇ ਬਾਬਾ ਦਾ ਜੈਕਾਰਾ ਗਾਉਂਦੇ ਹੋਏ ਚੱਲ ਰਹੇ ਸਨ।ਇਸ ਨਾਲ ਮਾਹੌਲ ਭਗਤੀ ਵਾਲਾ ਬਣ ਗਿਆ।ਪ੍ਰਭਾਤ ਫੇਰੀ ਰਾਣੀ ਸਾਹਿਬਾ ਮੰਦਿਰ ਤੋਂ ਸ਼ੁਰੂ ਹੋ ਕੇ ਹਨੂੰਮਾਨ ਮੰਦਰ,ਸਤਿਆਨਾਰਾਇਣ ਬਾਜ਼ਾਰ,ਕਚਹਿਰੀ ਚੌਕ,ਸ਼ਿਵ ਮੰਦਰ,ਭਗਤ ਸਿੰਘ ਚੌਕ, ਸਦਰ ਬਾਜ਼ਾਰ,ਜਲੋਖਾਨਾ ਚੌਕ,ਜਾਨਕੀਦਾਸ ਮੰਦਿਰ ਤੋਂ ਹੁੰਦੀ ਹੋਈ ਰਾਣੀ ਸਾਹਿਬਾ ਮੰਦਿਰ ਵਿਖੇ ਸਮਾਪਤ ਹੋਈ।ਪ੍ਰਭਾਤ ਫੇਰੀ ਦੀ ਕਈ ਜਗ੍ਹਾ ਆਰਤੀ ਉਤਾਰਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ।

Advertisements

ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ,ਕੌਂਸਲਰ ਮਨੋਜ ਅਰੋੜਾ ਹੈਪੀ,ਕੌਂਸਲਰ ਵੀਨਾ ਸਲਵਾਨ,ਮੇਅਰ ਕੁਲਵੰਤ ਕੌਰ,ਬ੍ਰਹਮਕੁੰਡ ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਪਾਲੀ,ਸਤਿਨਾਰਾਇਣ ਮੰਦਰ ਦੇ ਨਰੇਸ਼ ਗੋਸਾਈਂ,ਵਿਸ਼ਾਲ ਮਹਾਜਨ,ਹਨੀ ਪ੍ਰਭੂ,ਹਨੂੰਮਾਨ ਦਾਸ,ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਮੰਗਤ ਰਾਮ ਭੋਲਾ,ਜ਼ਿਲ੍ਹਾ ਉਪ ਪ੍ਰਧਾਨ ਓਮਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ,ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਰਾਜ ਕੁਮਾਰ ਅਰੋੜਾ,ਜ਼ਿਲ੍ਹਾ ਇੰਚਾਰਜ ਬਾਵਾ ਪੰਡਿਤ, ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ,ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ,ਉਪ ਪ੍ਰਧਾਨ ਹੈਪੀ ਛਾਬੜਾ,ਸ਼ਹਿਰੀ ਉਪ ਪ੍ਰਧਾਨ ਮੋਹਿਤ ਜੱਸਲ,ਅਨਿਲ ਵਾਲੀਆ ਵਿਜੇ ਯਾਦਵ,ਗੁਰਪ੍ਰੀਤ, ਧਰਣੀਧਰ ਮੰਦਰ ਕਮੇਟੀ ਦੇ ਰਾਜੇਸ਼ ਕਾਕਾ,ਜੇ.ਕੇ.ਆਦਿ ਹਾਜਰ ਸਨ।l

LEAVE A REPLY

Please enter your comment!
Please enter your name here