ਕਾਂਗਰਸੀ ਲੀਡਰ ਪ੍ਰਦੀਪ ਕੁਮਾਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਫੜਿਆ ਭਾਜਪਾ ਦਾ ਪੱਲਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਾਂਗਰਸ ਸੇਵਾ ਦਲ ਦੇ ਜਿਲਾ ਪ੍ਰਧਾਨ ਕਪੂਰਥਲਾ ਪ੍ਰਦੀਪ ਕੁਮਾਰ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਅੱਜ ਫਗਵਾੜਾ ਵਿਖੇ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋ ਪਾਰਟੀ  ਵਲੋਂ ਸਿਰੋਪਾ ਪਾ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਇਹ ਸਮਾਗਮ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਜੇਸ਼ ਪਾਸੀ ਰਹਿਨੁਮਾਈ ਹੇਠ ਹੋਇਆ।

Advertisements

ਇਸ ਮੌਕੇ ਜਿਲ੍ਹਾ ਪ੍ਰਧਾਨ ਭਾਜਪਾ ਰਾਜੇਸ਼ ਪਾਸੀ, ਜਿਲਾ ਮੀਤ ਪ੍ਰਧਾਨ ਭਾਜਪਾ ਰਣਜੀਤ ਸਿੰਘ ਖੋਜਵਾਲ, ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ ਜਿਲਾ ਪ੍ਰਧਾਨ ਐਸ ਸੀ ਮੋਰਚਾ ਸਰਦਾਰ ਬਲਵਿੰਦਰ ਸਿੰਘ ਰਈਆ ਵਾਲ, ਜਿਲਾ ਮਹਾਮੰਤਰੀ ਭਾਜਪਾ ਰਾਜੀਵ ਪਾਹਵਾ, ਜਿਲਾ ਮਹਾਮੰਤਰੀ ਐਸਸੀ ਮੋਰਚਾ ਲਕੀ ਸਰਵਤਾ  ਮੋਜੂਦ ਸਨ। ਇਸ ਮੌਕੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤਿਆ ਤੋ ਪ੍ਰਭਾਵਿਤ ਹੋ ਕੇ  ਬੀਜੀਪੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਤੇ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣਗੇ।

LEAVE A REPLY

Please enter your comment!
Please enter your name here