ਸਵ. ਤਰਲੋਕ ਕੁਮਾਰ ਬਹੁਤ ਮੇਹਨਤੀ ਤੇ ਇੱਕ ਕਾਮਯਾਬ ਇਨਸਾਨ ਸਨ: ਵਿਧਾਇਕ ਸੁਖਪਾਲ ਖਹਿਰਾ  

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪ੍ਰਵਾਸੀ ਭਾਰਤੀ ਇੰਡੋ ਅਮਰੀਕਨ ਸੋਸਲ ਵੈਲਫੇਅਰ ਕਲੱਬ ਦੇ ਪ੍ਰਧਾਨ ਅਸ਼ੋਕ ਕੁਮਾਰ(USA) ,ਸਾਬਕਾ ਸਰਪੰਚ ਵਿਪਨ ਕੁਮਾਰ(USA), ਕ੍ਰਿਸ਼ਨ ਲਾਲ, ਗਿਰਧਾਰੀ ਲਾਲ ਖੱਸਣ ਦੇ ਭਰਾ ਸਵਰਗੀ ਤਰਲੋਕ ਕੁਮਾਰ ਨਮਿਤ ਰਸਮ ਪਗੜੀ 22 ਨਵੰਬਰ ਦਿਨ ਮੰਗਲਵਾਰ ਨੂੰ ਪਿੰਡ ਖੱਸਣ ਵਿਖੇ ਆਯੋਜਿਤ ਹੋਈ ਜਿਸ ਵਿਚ ਵੱਡੀ ਗਿਣਤੀ ਵਿੱਚ ਪਰਿਵਾਰਿਕ ਮੇਮ੍ਬਰਾਂ, ਸੱਜਣ ਮਿੱਤਰਾ ਨੇ ਹਾਜ਼ਿਰੀ ਦਿੱਤੀ ਤੇ ਦੁਖੀ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।

Advertisements

ਪਿੰਡ ਖੱਸਣ ਦੀ ਫੁੱਟਬਾਲ ਗ੍ਰਾਉੰਡ ਵਿੱਚ ਆਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਇਲਾਕੇ ਦੀ ਰਾਜਨੀਤਿਕ,ਸਮਾਜਿਕ ,ਧਾਰਮਿਕ ਜਗਤ ਦੀ ਵੱਡੀ ਵੱਡੀ ਸ਼ਖਸ਼ੀਅਤਾਂ ਨੇ ਸਵਰਗੀ ਤਰਲੋਕ ਕੁਮਾਰ ਬਾਰੇ ਆਪਣੇ ਵਿਚਾਰ ਦਿੱਤੇ। ਇਸ ਮੌਕੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਹਾਜ਼ਿਰ ਹੋਏ ਤੇ ਸ਼ਰਮਾ ਪਰਿਵਾਰ ਨੂੰ ਹੋਂਸਲਾ ਦਿੱਤਾ ਤੇ ਸਵਰਗੀ ਤਰਲੋਕ ਕੁਮਾਰ ਦੀ ਕਾਮਯਾਬ ਸ਼ਖਸ਼ੀਅਤ ਬਾਰੇ ਚਾਨਣਾ ਪਾਇਆ। 

LEAVE A REPLY

Please enter your comment!
Please enter your name here