Tuesday, October 20, 2026
Home Hoshiarpur ਹੁਸ਼ਿਆਰਪੁਰ ਦੇ 28 ਸਾਲਾਂ ਮੋਹਿਤ ਦੀ ਲੁੱਟ ਦੀ ਨੀਅਤ ਨਾਲ ਕੈਨੇਡਾ ਵਿੱਚ...

ਹੁਸ਼ਿਆਰਪੁਰ ਦੇ 28 ਸਾਲਾਂ ਮੋਹਿਤ ਦੀ ਲੁੱਟ ਦੀ ਨੀਅਤ ਨਾਲ ਕੈਨੇਡਾ ਵਿੱਚ ਹੱਤਿਆ, ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮੋਹਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜ਼ਿਲਾ ਹੁਸ਼ਿਆਰਪੁਰ ਦੇ ਨਾਲ ਪੈਂਦੇ ਮਾਹਿਲਪੁਰ ਦੇ ਪਿੰਡ ਚੰਦੇਲੀ ਵਿੱਚ ਪੰਜ ਸਾਲ ਪਹਿਲਾ ਪੜਾਈ ਦੇ ਲਈ ਕੈਨੇਡਾ ਵਿੱਚ ਗਏ 28 ਸਾਲਾ ਲੜਕੇ ਮੋਹਿਤ ਸ਼ਰਮਾ ਦੀ ਲੁੱਟ ਦੀ ਨੀਅਤ ਨਾਲ ਹੱਤਿਆ ਕਰ ਦਿੱਤੀ ਗਈ। ਲੁਟੇਰੇ ਜਾਂਦੇ ਹੋਏ ਉਸਦੇ ਸਾਰੇ ਗਹਿਣੇ, ਮੋਬਾਇਲ ਫੋਨ, ਪਰਸ, ਏਟੀਐਮ ਅਤੇ ਪੈਸੇ ਲੈ ਕੇ ਫਰਾਰ ਹੋ ਗਏ।

Advertisements

ਪੀੜਿਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਹਨਾਂ ਦੇ ਪੁੱਤਰ ਦੇ ਦੋਸ਼ੀਆ ਨੂੰ ਸਜ਼ਾ ਦਵਾਉਣ ਦੀ ਵੀ ਮੰਗ ਕੀਤੀ ਹੈ। ਦੱਸ ਦਈਏ ਕਿ ਮੋਹਿਤ ਪਰਿਵਾਰ ਦਾ ਇਕਲੌਤਾ ਪੁੁੱਤਰ ਸੀ। ਲੜਕੇ ਦੇ ਪਿਤਾ ਨੇ ਦੱਸਿਆ ਕਿ ਪੰਜ ਸਾਲ ਪਹਿਲਾ ਉਹਨਾਂ ਦਾ ਬੇਟਾ ਪੜਾਈ ਲਈ ਗਿਆ ਸੀ ਉਥੇ ਹੋ ਪੱਕਾ ਹੋ ਗਿਆ। ਦੋ ਦਿਨ ਪਹਿਲਾ ਮੋਹਿਤ ਦਾ ਚਚੇਰਾ ਭਰਾ ਵੀ ਅਰਮਾਨ ਸ਼ਰਮਾ ਵੀ ਕੈਨੇਡਾ ਗਿਆ ਸੀ। ਦੱਸਿਆ ਜਾ ਰਿਹਾ ਹੈ ਇਕ ਜਨਵਰੀ ਦੀ ਰਾਤ ਨੂੰ ਮੋਹਿਤ ਦੀ ਲਾਸ਼ ਉਸਦੀ ਕਾਰ ਵਿੱਚੋਂ ਇਕ ਸੁੰਨਸਾਨ ਰਾਸਤੇ ਵਿੱਚ ਮਿਲੀ।

LEAVE A REPLY

Please enter your comment!
Please enter your name here