
ਕੋਟਕਪੂਰਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕੋਟਕਪੂਰਾ ਦੇ ਪਿੰਡ ਢੀਮਾਂ ਵਿੱਚ ਨੌਜਵਾਨ ਦੀ ਅਮਰੀਕਾ ਦੇ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਪਰਮਪ੍ਰੀਤ ਸਿੰਘ ਉਮਰ 26 ਸਾਲਾ ਵਾਸੀ ਪਿੰਡ ਢੀਮਾਂ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਪ੍ਰੀਤ ਅਮਰੀਕਾ ਦੇ ਟੈਕਸਾਸ ਵਿਖੇ ਵਾਪਰੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਜਿਸ ਸਮੇ ਇਹ ਹਾਦਸਾ ਵਾਪਰਿਆ ਉਸਦਾ ਇੱਕ ਦੋਸਤ ਵੀ ਉਸ ਨਾਲ ਸੀ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪਰਮਪ੍ਰੀਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।











