Monday, October 19, 2026
Home Latest ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੌਜ਼ਵਾਨ ਦੀ ਕਰੰਟ ਲੱਗਣ ਕਾਰਨ...

ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੌਜ਼ਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ

ਜਗਰਾਉਂ (ਦ ਸਟੈਲਰ ਨਿਊਜ਼)। ਜਗਰਾਉਂ ਵਿੱਚ ਵੱਡੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਛੋਟੇ ਭਰਾ ਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਅੰਕਿਤ ਕੁਮਾਰ ਉਮਰ 19 ਸਾਲਾਂ ਵਾਸੀ ਬਿਹਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਕਿਤ ਦੇ ਭਰਾ ਦਾ ਵਿਆਹ ਕੁੱਝ ਦਿਨ ਬਾਅਦ ਸੀ ਤੇ ਉਹ ਵਿਆਹ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਸੀ ਤੇ ਉਸਨੇ ਦੋ ਦਿਨ ਬਾਅਦ ਬਿਹਾਰ ਜਾਣਾ ਸੀ।

Advertisements

ਅੰਕਿਤ ਇੱਕ ਸਵੀਟ ਸ਼ਾਪ ਵਿੱਚ ਕੰਮ ਕਰਦਾ ਸੀ ਤੇ ਜਦੋ ਉਹ ਸਫਾਈ ਕਰ ਰਿਹਾ ਸੀ ਤਾਂ ਫਰਸ਼ ਤੇ ਪੋਚਾ ਲਗਾਉਦੇ ਸਮੇਂ ਹੱਥ ਗਿੱਲੇ ਹੋਣ ਕਾਰਨ ਉਸਨੂੰ ਕਰੰਟ ਲੱਗ ਗਿਆ। ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here